ਅਮੈਲੀਆ ਪੰਜਾਬੀ ਦੀ ਰਿਪੋਰਟ


AP Dhillon Reaction On Shubh: ਪੰਜਾਬੀ ਗਾਇਕ ਏਪੀ ਢਿੱਲੋਂ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਕੈਨੇਡੀਅਨ ਗਾਇਕ ਆਪਣੀ ਡਾਕਿਊਮੈਂਟਰੀ ਕਰਕੇ ਸੁਰਖੀਆਂ 'ਚ ਸੀ। ਹੁਣ ਏਪੀ ਢਿੱਲੋਂ ਆਪਣੀ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਆ ਗਿਆ ਹੈ।   


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਐਲਬਮ 'ਗੋਸਟ' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਮਜ਼ੇਦਾਰ ਪੋਸਟ


ਗਾਇਕ ਸ਼ੁਭ ਵਿਵਾਦ 'ਤੇ ਏਪੀ ਢਿੱਲੋਂ ਨੇ ਵੀ ਆਪਣੀ ਪ੍ਰਤੀਕਿਿਰਿਆ ਦਿੱਤੀ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀ 'ਚ ਇੱਕ ਲੰਬਾ ਚੌੜਾ ਮੈਸੇਜ ਲਿਿਖਿਆ ਹੈ, ਜਿਸ ਵਿੱਚ ਉਸ ਨੇ ਕਿਤੇ ਵੀ ਸ਼ੁਭ ਦਾ ਨਾਮ ਨਹੀਂ ਲਿਆ, ਪਰ ਕੇਂਦਰ ਸਰਕਾਰ 'ਤੇ ਤਿੱਖੇ ਤੰਜ ਕੱਸੇ ਹਨ। 


ਏਪੀ ਢਿੱਲੋਂ ਨੇ ਆਪਣੀ ਪੋਸਟ 'ਚ ਕਿਹਾ, 'ਮੈਂ ਸੋਸ਼ਲ ਮੀਡੀਆ ਦੇ ਡਰਾਮੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਕਿਉਂਕਿ ਤੁਹਾਡੇ ਮੂੰਹ 'ਚੋਂ ਨਿਕਲੀ ਇੱਕ ਵੀ ਗੱਲ ਨੂੰ ਕਿਹੜੇ ਵਿਹਲੇ ਕਿਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇਗਾ ਇਹ ਕਿਸੇ ਨੂੰ ਨਹੀਂ ਪਤਾ। ਇੱਥੇ ਹਰ ਕੋਈ ਤੁਹਾਡੇ ਵਿਚਾਰਾਂ ਨੂੰ ਆਪੋ ਆਪਣੇ ਨਜ਼ਰੀਏ ਨਾਲ ਦੇਖੇਗਾ ਤੇ ਫਿਰ ਤੁਹਾਨੂੰ ਜੱਜ ਕਰੇਗਾ। ਕਲਾਕਾਰ ਹੋਣ ਦੇ ਨਾਅਤੇ ਹੁਣ ਆਪਣੇ ਟੀਚੇ ਵੱਲ ਕੇਂਦਰਿਤ ਰਹਿਣਾ ਤੇ ਆਪਣੀ ਮਨਪਸੰਦ ਚੀਜ਼ ਕਰਨਾ ਬਹੁਤ ਔਖਾ ਹੋ ਗਿਆ ਹੈ। ਮੈਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜੋ ਮੈਂ ਕਰ ਰਿਹਾ ਹਾਂ, ਜਾਂ ਕਹਿ ਰਿਹਾ ਹਾਂ, ਉਹ ਕਿਤੇ ਕਿਸੇ ਨੂੰ ਸੱਟ ਨਾ ਪਹੁੰਚਾ ਦੇਵੇ, ਪਰ ਬਾਵਜੂਦ ਇਸ ਦੇ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਸਾਡੀ ਵਜ੍ਹਾ ਕਰਕੇ ਵਿਵਾਦ ਨਾ ਭੜਕ ਉੱਠੇ।'


ਏਪੀ ਢਿੱਲੋਂ ਨੇ ਅੱਗੇ ਲਿਿਖਿਆ, 'ਖਾਸ ਕਰਕੇ ਸਿਆਸੀ ਤਾਕਤਾਂਪਬਲਿਕ 'ਚ ਆਪਣੇ ਅਕਸ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਮੋਹਰਾ ਬਣਾ ਕੇ ਇਸਤੇਮਾਲ ਕਰਦੀਆਂ ਹਨ। ਅਸੀਂ ਕਲਾਕਾਰ ਤਾਂ ਸਿਰਫ ਆਪਣਾ ਕੰਮ ਕਰ ਰਹੇ ਹਾਂ, ਸਾਡੇ ਲਈ ਧਰਮ, ਜਾਤ ਰੰਗ ਰੂਪ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ।'


ਅੱਗੇ ਢਿੱਲੋਂ ਨੇ ਕਿਹਾ, 'ਪਿਆਰ ਫੈਲਾਓ, ਨਫਰਤ ਨਹੀਂ। ਚੱਲੋ ਦੁਬਾਰਾ ਫਿਰ ਤੋਂ ਇਸ ਬਾਰੇ ਸੋਚੀਏ ਤੇ ਸਿਰਫ ਪਿਆਰ ਵੰਡਣ ਦੀ ਗੱਲ ਕਰੀਏ। ਅਸੀਂ ਸਭ ਇੱਕ ਹਾਂ।' ਦੇਖੋ ਗਾਇਕ ਦੀ ਪੋਸਟ:




ਕਾਬਿਲੇਗੌਰ ਹੈ ਕਿ ਸ਼ੁਭ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਸ਼ੇਅਰ ਕੀਤੀ ਸੀ। ਉਸ ਨੇ ਭਾਰਤ ਦਾ ਗਲਤ ਨਕਸ਼ਾ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਵਿਵਾਦ ਇੰਨਾਂ ਜ਼ਿਆਦਾ ਭਖ ਗਿਆ ਕਿ ਸ਼ੁਭ ਦਾ ਭਾਰਤ ਟੂਰ ਰੱਦ ਹੋ ਗਿਆ। 


ਇਹ ਵੀ ਪੜ੍ਹੋ: ਗਾਇਕ ਸ਼ੁਭ ਦੇ ਵਿਵਾਦ 'ਤੇ ਭਖੀ ਸਿਆਸਤ, ਵੜਿੰਗ ਨੇ ਕਿਹਾ, ਪੰਜਾਬੀਆਂ ਨੂੰ ਦੇਸ਼ਪ੍ਰਸਤ ਹੋਣ ਦਾ ਸਬੂਤ ਦੇਣ ਦੀ ਲੋੜ ਨਹੀਂ