ਅਮੈਲੀਆ ਪੰਜਾਬੀ ਦੀ ਰਿਪੋਰਟ


Raja Warring On Singer Shubh Controversy: ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਗਾਇਕ ਦਾ ਇੰਡੀਆ ਟੂਰ ਰੱਦ ਹੋਣ ਤੋਂ ਬਾਅਦ ਕਈ ਪੰਜਾਬੀ ਕਲਾਕਾਰ ਖੁੱਲ੍ਹ ਕੇ ਸ਼ੁਭ ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਵਿੱਚ ਗੈਰੀ ਸੰਧੂ, ਏਪੀ ਢਿੱਲੋਂ, ਕਰਨ ਔਜਲਾ, ਮੂਸੇਵਾਲਾ ਦੀ ਟੀਮ, ਅੰਬਰ ਧਾਲੀਵਾਲ ਤੇ ਹੋਰ ਕਈ ਦਿੱਗਜ ਕਲਾਕਾਰਾਂ ਦੇ ਨਾਮ ਸ਼ਾਮਲ ਹਨ। 


ਇਹ ਵੀ ਪੜ੍ਹੋ: ਕਰਨ ਔਜਲਾ ਨੇ ਵੀ ਗਾਇਕ ਸ਼ੁਭ ਦੇ ਹੱਕ 'ਚ ਸ਼ੇਅਰ ਕੀਤੀ ਪੋਸਟ, ਬੋਲਿਆ- 'ਦੁਨੀਆ ਦਾ ਇਹ ਦਸਤੂਰ ਆ ਵੀਰ ਤੂੰ...'


ਹੁਣ ਸ਼ੁਭ ਵਿਵਾਦ 'ਤੇ ਪੰਜਾਬ 'ਚ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮਡਿੀਆ 'ਤੇ ਤਿੱਖੇ ਸ਼ਬਦਾਂ 'ਚ ਸ਼ੁਭ ਦੇ ਵਿਰੋਧ ਤੇ ਉਸ 'ਤੇ ਅੱਤਵਾਦੀ ਦਾ ਟੈਗ ਲਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਵੜਿੰਗ ਨੇ ਆਪਣੀ ਸੋਸ਼ਲ ਮਡਿੀਆ ਪੋਸਟ 'ਚ ਕਿਹਾ, 'ਕਾਂਗਰਸ ਪਾਰਟੀ ਹਮੇਸ਼ਾ ਤੋਂ ਖਾਲਿਸਤਾਨ ਦਾ ਸਖ਼ਤ ਵਿਰੋਧ ਕਰਦੀ ਹੈ ਤੇ ਸਮੇਂ ਸਮੇਂ ਤੇ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਡੱਟ ਕੇ ਲੜਦੀ ਵੀ ਆਈ ਹੈ ਪਰ ਸ਼ੁੱਭਜੀਤ ਸਿੰਘ ਸ਼ੁੱਭ ਵਰਗੇ ਪੰਜਾਬ ਲਈ ਬੋਲਣ ਵਾਲੇ ਨੌਜਵਾਨਾਂ ਤੇ ਬਿਨ੍ਹਾਂ ਕਾਰਨ ਦੇਸ਼ ਵਿਰੋਧੀ ਹੋਣ ਦਾ ਲੇਬਲ ਲਾਉਣਾ ਬੇਹੱਦ ਨਿੰਦਣਯੋਗ ਹੈ। ਸਾਨੂੰ ਪੰਜਾਬੀਆਂ ਨੂੰ ਦੇਸ਼ਪ੍ਰਸਤ ਹੋਣ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ। ਇਹ ਸਭ ਚੀਜ਼ਾਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤੀਆਂ ਜਾ ਰਹੀਆਂ ਹਨ। ਪੰਜਾਬੀਆਂ ਦੇ ਅਕਸ ਨੂੰ ਢਾਅ ਲਾਉਣ ਦੇ ਇਸ ਵਰਤਾਰੇ ਤੋਂ ਸਭ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।'









ਗਾਇਕ ਸ਼ੁਭ ਨੂੰ ਲੈਕੇ ਕਿਉਂ ਹੋ ਰਿਹਾ ਵਿਵਾਦ
ਕੈਨੇਡੀਅਨ-ਪੰਜਾਬੀ ਗਾਇਕ ਸ਼ੁਭ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਗਲਤ ਨਕਸ਼ਾ ਪੋਸਟ ਕੀਤਾ ਸੀ। ਉਦੋਂ ਤੋਂ ਹੀ ਭਾਰਤ 'ਚ ਉਸ ਦਾ ਸਖ਼ਤ ਵਿਰੋਧ ਹੋ ਰਿਹਾ ਸੀ। ਮੁੰਬਈ 'ਚ ਉਨ੍ਹਾਂ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਆਨਲਾਈਨ ਟਿਕਟਿੰਗ ਸਾਈਟ BookMyShow ਨੇ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਕੈਨੇਡੀਅਨ ਗਾਇਕ ਸ਼ੁਬਨੀਤ ਸਿੰਘ ਦਾ 'ਸਟਿਲ ਰੋਲਿਨ' ਭਾਰਤ ਦੌਰਾ "ਰੱਦ" ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਤੋਂ ਬਾਅਦ ਬੋਟ ਕੰਪਨੀ ਨੇ ਉਨ੍ਹਾਂ ਨਾਲ ਆਪਣਾ ਸਮਝੌਤਾ ਤੋੜ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਇਕ ਬੋਟ ਕੰਪਨੀ ਆਪਣੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਜਾ ਰਹੀ ਸੀ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਅਕਾਊਂਟ ਤੋਂ ਗਾਇਕ ਸ਼ੁਭ ਦੇ ਸਮਰਥਨ 'ਚ ਸ਼ੇਅਰ ਕੀਤੀ ਗਈ ਪੋਸਟ, ਕਿਹਾ- 'ਉਨ੍ਹਾਂ ਨੇ ਸਿੱਧੂ 'ਤੇ ਵੀ ਅੱਤਵਾਦੀ ਦਾ ਲੇਬਲ ਲਾਇਆ'