Babbu Maan Video: ਪੰਜਾਬੀ ਗਾਇਕ ਬੱਬੂ ਮਾਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਸੁਰਖੀਆਂ `ਚ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਹਰ ਮੁੱਦੇ ਤੇ ਆਪਣੀ ਰਾਏ ਬੇਬਾਕੀ ਨਾਲ ਸਾਹਮਣੇ ਰੱਖਦੇ ਹਨ। ਪਰ ਫ਼ਿਲਹਾਲ ਉਹ ਆਪਣੇ ਫ਼ੈਨਜ਼ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਪ੍ਰੇਰਨਾ ਦਿੰਦੇ ਨਜ਼ਰ ਆ ਰਹੇ ਹਨ। 


ਬੱਬੂ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਖੇਤ `ਚ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਾਨ ਨੇ ਫ਼ੈਨਜ਼ ਨੂੰ ਖਾਸ ਸੰਦੇਸ਼ ਵੀ ਦਿੱਤਾ ਹੈ। ਵੀਡੀਓ ਸ਼ੇਅਰ ਕਰ ਮਾਨ ਨੇ ਇਸ ਨੂੰ ਕੈਪਸ਼ਨ ਦਿੱਤੀ, "ਆਓ ਰੁੱਖ ਲਗਾਈਏ, ਫਲ ਖਾਈਏ ਤੇ ਫਲ ਖਵਾਈਏ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।"









ਵੀਡੀਓ `ਚ ਬੱਬੂ ਮਾਨ ਦੀ ਅਵਾਜ਼ `ਚ ਫ਼ੈਨਜ਼ ਦੇ ਨਾਂ ਖਾਸ ਸੰਦੇਸ਼ ਹੈ। ਵੀਡੀਓ `ਚ ਮਾਨ ਕਹਿ ਰਹੇ ਹਨ ਕਿ ਆਪਣੇ ਹੱਥੀਂ ਰੁੱਖ ਲਗਾਉਣ ਤੇ ਉਹਦੇ ਫਲ ਖਾਣ ਦਾ ਮਜ਼ਾ ਹੀ ਕੁੱਝ ਹੋਰ ਹੈ। ਵਿਦੇਸ਼ਾਂ `ਚ ਜਾ ਕੇ ਵੱਸਣ ਨਾਲੋਂ ਆਪਣੇ ਪਿੰਡ ਰਹਿਣ ਦਾ ਮਜ਼ਾ ਕੁੱਝ ਹੋਰ ਹੈ। ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅੱਪਡੇਟ ਨੂੰ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।   


ਇਹ ਵੀ ਪੜ੍ਹੋ: ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ 25ਵੀਂ ਵਰ੍ਹੇਗੰਢ ਮੌਕੇ ਪਤਨੀ ਨਾਲ ਸ਼ੇਅਰ ਕੀਤੀ ਤਸਵੀਰ, ਫ਼ੈਨਜ਼ ਨੇ ਕਹੀ ਇਹ ਗੱਲ