ਪੰਜਾਬੀ ਗਾਇਕ ਗੁਰਨਾਮ ਭੁੱਲਰ ਪੁਲਿਸ ਹਿਰਾਸਤ 'ਚ, ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ

ਏਬੀਪੀ ਸਾਂਝਾ   |  11 Jul 2020 08:59 PM (IST)

ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਹਿਰਾਸਤ 'ਚ ਲੈ ਲਿਆ ਹੈ।

ਪੰਜਾਬੀ ਗਾਇਕ ਗੁਰਨਾਮ ਭੁੱਲਰ ਪੁਲਿਸ ਹਿਰਾਸਤ 'ਚ, ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ
ਪਟਿਆਲਾ: ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਹਿਰਾਸਤ 'ਚ ਲੈ ਲਿਆ ਹੈ।ਉਸ ਦੇ ਖਿਲਾਫ ਸਮਾਜਿਕ ਦੂਰੀ ਦੀ ਉਲੰਘਣਾ ਕਰਨ, ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਅਤੇ ਬਿਨ੍ਹਾਂ ਆਗਿਆ ਸ਼ੂਟ ਕਰਨ ਲਈ ਮਾਮਲਾ ਦਰਜ ਹੋਇਆ ਹੈ।ਗਾਇਕ ਸ਼ਨੀਵਾਰ ਨੂੰ ਜ਼ਿਲੇ ਦੇ ਰਾਜਪੁਰਾ ਕਸਬੇ ਦੇ ਇੱਕ ਮਾਲ ਵਿੱਚ ਸ਼ੂਟਿੰਗ ਕਰ ਰਿਹਾ ਸੀ। ਇਸ ਸਬੰਧੀ ਏਬੀਪੀ ਸਾਂਝਾ ਨੂੰ ਜਾਣਕਾਰੀ ਦਿੰਦੇ ਆਈਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲੱਖ ਨੇ ਕਿਹਾ,
ਗਾਇਕ ਗੁਰਨਾਮ ਭੁੱਲਰ ਦੇ ਨਾਲ ਵੀਡੀਓ ਡਾਇਰੈਕਟਰ ਖੁਸ਼ਪਾਲ ਸਿੰਘ ਅਤੇ ਲਗਭਗ 40 ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਉਹ ਪ੍ਰਾਇਮ ਮਾਲ, ਰਾਜਪੁਰਾ ਵਿਖੇ ਇੱਕ ਗਾਣੇ ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਕੋਵਿਡ ਗਾਈਡਲਾਈਨਜ ਦੀ ਉਲੰਘਣਾ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਸ਼ੂਟਿੰਗ ਸਬੰਧੀ ਕੋਈ ਜਾਇਜ਼ ਆਗਿਆ ਵੀ ਨਹੀਂ ਸੀ।-
ਜਾਣਕਾਰੀ ਮੁਤਾਬਿਕ ਸ਼ੂਟ ਦੇ ਪੂਰੇ ਅਮਲੇ ਵਿਚੋਂ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ ਹੋਇਆ ਸੀ।ਗਾਇਕ ਦੇ ਨਾਲ ਨਾਲ ਵੀਡੀਓ ਨਿਰਦੇਸ਼ਕ ਅਤੇ ਮਾਲ ਦੇ ਮਾਲਕ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 188, ਆਪਦਾ ਪ੍ਰਬੰਧਨ ਐਕਟ ਦੀ ਧਾਰਾ 51 ਅਤੇ ਮਹਾਮਾਰੀ ਐਕਟ, 1897 ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਹੈ।
© Copyright@2026.ABP Network Private Limited. All rights reserved.