Debi Makhsoospuri New Song Chharhe: ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਦੇ ਫ਼ੈਨਜ਼ ਲਈ ਖੁਸ਼ਖਬਰੀ ਹੈ। ਦੇਬੀ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਦਸ ਦਈਏ ਕਿ ਦੇਬੀ ਨੇ ਆਪਣੇ ਨਵੇਂ ਗੀਤ `ਛੜੇ` ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ। ਪੋਸਟਰ ਸ਼ੇਅਰ ਕਰਦਿਆਂ ਦੇਬੀ ਨੇ ਕੈਪਸ਼ਨ `ਚ ਲਿਖਿਆ, "ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਲਈ ਲੈਕੇ ਆ ਰਹੇ ਹਾਂ ਨਵਾਂ ਗੀਤ #ਛੜੇ। ਉਮੀਦ ਕਰਦੇ ਹਾਂ ਕਿ ਪਸੰਦ ਕਰੋਗੇ।" ਦਸ ਦਈਏ ਕਿ ਗੀਤ ਦੇ ਵੀਡੀਓ `ਚ ਹਾਰਬੀ ਸੰਘਾ, ਵਨੀਤ ਬਿੰਨੀ ਤੇ ਸੰਜੀਵ ਅਤਰੀ ਨਜ਼ਰ ਆਉਣਗੇ। ਇਸ ਗੀਤ ਦੇ ਬੋਲ ਖੁਦ ਦੇਬੀ ਨੇ ਲਿਖੇ ਹਨ ਤੇ ਗੀਤ ਨੂੰ ਆਵਾਜ਼ ਵੀ ਦੇਬੀ ਨੇ ਹੀ ਦਿੱਤੀ ਹੈ। ਇਹ ਗਾਣਾ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਗਾਇਕ ਵੱਲੋਂ ਹਾਲੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।
ਕਾਬਿਲੇਗ਼ੌਰ ਹੈ ਕਿ ਦੇਬੀ ਦਾ ਆਖਰੀ ਗੀਤ `ਅਹਿਸਾਨ` 26 ਮਈ 2022 ਨੂੰ ਰਿਲੀਜ਼ ਹੋਇਆ ਸੀ। ਉਸ ਤੋਂ 6 ਮਹੀਨੇ ਬਾਅਦ ਦੇਬੀ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਗਾਇਕ ਦੇ ਫ਼ੈਨਜ਼ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਉਹ ਬੇਸਵਰੀ ਨਾਲ ਦੇਬੀ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਹਨ। ਗੀਤ ਦੇ ਟਾਈਟਲ ਦੀ ਗੱਲ ਕਰੀਏ ਤਾਂ ਇਸਨੂੰ ਦੇਖ ਕੇ ਲਗਦਾ ਹੈ ਕਿ ਇਹ ਗੀਤ ਬਹੁਤ ਹੀ ਸਪੈਸ਼ਲ ਹੈ। ਗੀਤ ਦੇ ਪੋਸਟਰ ਤੇ ਇਹ ਲਿਖਿਆ ਦੇਖਿਆ ਜਾ ਸਕਦਾ ਹੈ "ਦੁੱਖੜੇ ਛੜਿਆਂ ਦੇ" । ਯਾਨਿ ਕਿ ਦੇਬੀ ਇਸ ਗੀਤ ਰਾਹੀਂ ਛੜਾ ਹੋਣ ਦਾ ਦੁੱਖ ਲੋਕਾਂ ਨਾਲ ਸਾਂਝਾ ਕਰਨਗੇ ।