Sonam Bajwa Garry Sandhu Express Grief Over Disaster In Turkey And Syria: ਤੁਰਕੀ ਤੇ ਸੀਰੀਆ 'ਚ ਭੂਚਾਲ ਨਾਲ ਹੋਈ ਭਾਰੀ ਤਬਾਹੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਤੱਕ 4300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੂਰੀ ਦੁਨੀਆ 'ਚ ਲੋਕ ਇਸ ਸਮੇਂ ਤੁਰਕੀ ਤੇ ਸੀਰੀਆ 'ਚ ਹੋਈ ਤਬਾਹੀ ਦੇ ਪੀੜਤਾਂ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਅਦਾਕਾਰਾ ਸੋਨਮ ਬਾਜਵਾ ਨੇ ਵੀ ਤੁਰਕੀ ਤੇ ਸੀਰੀਆ 'ਚ ਹੋਈ ਤਬਾਹੀ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਇਹ ਵੀ ਪੜ੍ਹੋ: ਕੈਂਸਰ ਨਾਲ ਜੂਝ ਰਿਹਾ ਇਹ ਟੀਵੀ ਐਕਟਰ, ਇਲਾਜ ਲਈ ਪੈਸੇ ਖਤਮ, ਟੀਵੀ ਸੈਲੇਬਜ਼ ਨੇ ਕੀਤੀ ਮਦਦ ਦੀ ਅਪੀਲ


ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਨਿਊਜ਼ ਦਾ ਲਿੰਕ ਸ਼ੇਅਰ ਕੀਤਾ ਹੈ, ਜਿਸ ਵਿੱਚ ਤੁਰਕੀ ਤੇ ਸੀਰੀਆ ਦੀ ਖਬਰ ਹੈ। ਇਸ ਖਬਰ ਨੂੰ ਸ਼ੇਅਰ ਕਰਦਿਆਂ ਗੈਰੀ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੁਰੂ ਮੇਹਰ ਕਰੀਂ।' 




ਸੋਨਮ ਬਾਜਵਾ ਦੀ ਪੋਸਟ
ਸੋਨਮ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਪੋਸਟ ਸ਼ੇਅਰ ਕਰ ਲਿਖਿਆ, 'ਪਰੇਅ ਫਾਰ ਸੀਰੀਆ ਐਂਡ ਤੁਰਕੀ।'




ਕਾਬਿਲੇਗ਼ੌਰ ਹੈ ਕਿ ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤਬਾਹੀ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਦੇਸ਼ ਵਿੱਚ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।


ਏਰਦੋਗਨ ਨੇ ਟਵਿੱਟਰ 'ਤੇ ਲਿਖਿਆ, "6 ਫਰਵਰੀ ਨੂੰ ਸਾਡੇ ਦੇਸ਼ 'ਚ ਆਏ ਭੂਚਾਲ ਨੇ ਬਹੁਤ ਨੁਕਸਾਨ ਕੀਤਾ ਹੈ। ਸੰਕਟ ਦੀ ਇਸ ਘੜੀ 'ਚ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਹੋਵੇਗਾ। 12 ਫਰਵਰੀ ਨੂੰ ਸੂਰਜ ਡੁੱਬਣ ਤੱਕ ਦੇਸ਼-ਵਿਦੇਸ਼ 'ਚ ਸਾਡੇ ਦੂਤਾਵਾਸਾਂ 'ਤੇ ਸਾਡੇ ਝੰਡੇ ਅੱਧੇ-ਅੱਧੇ ਝੁਕੇ ਰਹਿਣਗੇ"


ਇਹ ਵੀ ਪੜ੍ਹੋ: ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਕੇਸ 'ਤੇ ਅੱਜ ਕੋਰਟ 'ਚ ਸੁਣਵਾਈ, ਉਪਾਸਨਾ ਸਿੰਘ ਨੇ ਪਾਈ ਸੀ ਪਟੀਸ਼ਨ


46 ਵਾਰ ਆਇਆ ਭੂਚਾਲ, 11 ਹਜ਼ਾਰ ਤੋਂ ਵੱਧ ਲੋਕ ਜ਼ਖਮੀ


ਦੱਖਣੀ ਤੁਰਕੀ 'ਚ ਸੋਮਵਾਰ ਨੂੰ ਆਏ ਦੋ ਜ਼ਬਰਦਸਤ ਭੂਚਾਲ ਕਾਰਨ 10 ਸੂਬਿਆਂ 'ਚ ਘੱਟੋ-ਘੱਟ 1,651 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਲਗਭਗ 11,119 ਲੋਕ ਜ਼ਖਮੀ ਹਨ। ਇਸ ਦੇ ਨਾਲ ਹੀ ਸੀਰੀਆ ਸਮੇਤ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 3800 ਤੱਕ ਪਹੁੰਚ ਗਈ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ, ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।


ਸਭ ਤੋਂ ਪਹਿਲਾਂ ਸੋਮਵਾਰ ਸਵੇਰੇ ਕਾਹਰਾਮਨਮਾਰਸ 'ਚ 7.7 ਤੀਬਰਤਾ ਦਾ ਭੂਚਾਲ ਆਇਆ। ਇਸਨੇ ਕਈ ਗੁਆਂਢੀ ਪ੍ਰਾਂਤਾਂ ਜਿਵੇਂ ਕਿ ਗਾਜ਼ੀਅਨਟੇਪ, ਸਾਨਲੀਉਰਫਾ, ਦਿਯਾਰਬਾਕਿਰ, ਅਡਾਨਾ, ਅਦਯਾਮਨ, ਮਾਲਤਿਆ, ਓਸਮਾਨੀਆ, ਹਤਯ ਅਤੇ ਕਿਲਿਸ ਨੂੰ ਵੀ ਘੇਰ ਲਿਆ। ਇਸ ਤੋਂ ਬਾਅਦ ਦੁਪਹਿਰ 1:24 'ਤੇ ਕਾਹਰਾਮਨਮਾਰਸ ਕੇਂਦਰ 'ਚ ਹੀ ਇਕ ਵਾਰ ਫਿਰ 7.6 ਤੀਬਰਤਾ ਦਾ ਭੂਚਾਲ ਆਇਆ। ਤੁਰਕੀਏ (ਤੁਰਕੀ) ਵਿੱਚ ਸੋਮਵਾਰ ਨੂੰ 46 ਵਾਰ ਭੂਚਾਲ ਆਇਆ।


ਇਹ ਵੀ ਪੜ੍ਹੋ: 'ਪਠਾਨ' ਦਾ 13ਵੇਂ ਦਿਨ ਵੀ ਬਾਕਸ ਆਫਿਸ 'ਤੇ ਦਬਦਬਾ ਕਾਇਮ, ਜਾਣੋ ਹੁਣ ਤੱਕ ਕਿੰਨੀ ਹੋਈ ਕਮਾਈ