Gippy Grewal Jaswinder Bhalla: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਲਾਈਮਲਾਈਟ `ਚ ਬਣੇ ਹੋਏ ਹਨ। ਵਜ੍ਹਾ ਹੈ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ `ਕੈਰੀ ਆਨ ਜੱਟਾ 3`, ਜਿਸ ਦੀ ਸ਼ੂਟਿੰਗ ਇੰਗਲੈਂਡ `ਚ ਚੱਲ ਰਹੀ ਹੈ। ਫ਼ਿਲਮ ਦੇ ਸੈੱਟ ਹਰ ਰੋਜ਼ ਇੱਕ ਤੋਂ ਬਾਅਦ ਇੱਕ ਦਿਲਚਸਪ ਵੀਡੀਓ ਸਾਹਮਣੇ ਆ ਰਹੇ ਹਨ, ਜੋ ਕਿ ਫ਼ੈਨਜ਼ ਦਾ ਖੂਬ ਮਨੋਰੰਜਨ ਕਰ ਰਹੇ ਹਨ। ਇਸ ਦਰਮਿਆਨ ਗਿੱਪੀ ਗਰੇਵਾਲ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆ ਰਿਹਾ ਹੈ, ਜੋ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਵੀਡੀਓ ਫ਼ੈਨਜ਼ ਦਾ ਖੂਬ ਦਿਲ ਜਿੱਤ ਰਿਹਾ ਹੈ। 


ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਜਸਵਿੰਦਰ ਭੱਲਾ ਦੀ ਕਲਾਸ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ, ਪੰਜਾਬੀ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ ਸ਼ੂਗਰ ਦੇ ਮਰੀਜ਼ ਹਨ। ਇੰਨੀਂ ਦਿਨੀਂ ਉਹ ਆਪਣੇ ਪਰਿਵਾਰ ਤੋਂ ਦੂਰ ਇੰਗਲੈਂਡ `ਚ ਸ਼ੂਟਿੰਗ ਕਰ ਰਹੇ ਹਨ, ਤਾਂ ਜ਼ਾਹਰ ਹੈ ਕਿ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਆਪਣਾ ਕੋਈ ਨਹੀਂ ਹੈ। ਅਜਿਹੇ `ਚ ਗਿੱਪੀ ਗਰੇਵਾਲ ਜਸਵਿੰਦਰ ਭੱਲਾ ਦੀ ਖੂਬ ਕੇਅਰ ਕਰਦੇ ਨਜ਼ਰ ਆ ਰਹੇ ਹਨ। ਦੇਖੋ ਵੀਡੀਓ:









ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਭੱਲਾ ਦੇ ਹੱਥ `ਚ ਚਾਹ ਦਾ ਕੱਪ ਹੈ ਤੇ ਨਾਲ ਉਨ੍ਹਾਂ ਨੇ ਮੱਠੀ ਫੜੀ ਹੋਈ ਹੈ। ਇਸ ਦੌਰਾਨ ਗਿੱਪੀ ਗਰੇਵਾਲ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਵੀਡੀਓ `ਚ ਗਿੱਪੀ ਭੱਲਾ ਦੇ ਹੱਥ `ਚ ਲੁਕਾਇਆ ਹੋਇਆ ਬਿਸਕੁਟ ਵੀ ਦੇਖ ਲੈਂਦੇ ਹਨ। ਜਦੋਂ ਭੱਲਾ ਦੀ ਚੋਰੀ ਫੜੀ ਗਈ ਤਾਂ ਗਿੱਪੀ ਤੁਰੰਤ ਉਨ੍ਹਾਂ ਨੂੰ ਬਿਸਕੁਟ ਨਾ ਖਾਣ ਦੀ ਹਦਾਇਤ ਦਿੰਦੇ ਹਨ। ਜਸਵਿੰਦਰ ਭੱਲਾ ਵੱਲੋਂ ਨਾਂਹ ਕਰਨ ਤੇ ਗਰੇਵਾਲ ਉਨ੍ਹਾਂ ਦੀ ਕਲਾਸ ਵੀ ਲਗਾਉਂਦੇ ਨਜ਼ਰ ਆ ਰਹੇ ਹਨ। ਜਦੋਂ ਗਿੱਪੀ ਭੱਲਾ ਦੇ ਹੱਥ `ਚੋਂ ਬਿਸਕੁਟ ਲੈ ਲੈਂਦੇ ਹਨ ਤਾਂ ਉਹ ਤੁਰੰਤ ਗਿੱਪੀ ਨੂੰ ਕਹਿੰਦੇ ਹਨ- ਚੰਦਰਾ ਪ੍ਰੋਡਿਊਸਰ


ਕਾਬਿਲੇਗ਼ੌਰ ਹੈ ਕਿ `ਕੈਰੀ ਆਨ ਜੱਟਾ 3` ਅਗਲੇ ਸਾਲ ਯਾਨਿ 29 ਜੂਨ 2023 ਨੂੰ ਸਿਨਮੇਘਰਾਂ `ਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ਦੇ ਲੰਡਨ `ਚ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ।