Harbhajan Mann Harman Kaur Mann: ਪੰਜਾਬੀ ਸਿੰਗਰ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਇੰਨੀਂ ਦਿਨੀਂ ਦੁਨੀਆ ਘੁੰਮਣ ਨਿਕਲੇ ਹੋਏ ਹਨ। ਇਸੇ ਦੌਰਾਨ ਹਰਭਜਨ ਮਾਨ ਨੇ ਆਸਟਰੇਲੀਆ ਤੇ ਨਿਊ ਜ਼ੀਲੈਂਡ `ਚ ਲਾਈਵ ਸ਼ੋਅਜ਼ ਵੀ ਕੀਤੇ। ਹਰਭਜਨ ਮਾਨ ਦੇ ਮਿਊਜ਼ਿਕ ਸ਼ੋਅਜ਼ ਨੇ ਇਤਿਹਾਸ ਰਚ ਦਿਤਾ ਸੀ। ਉਹ ਆਸਟਰੇਲੀਆ ਤੇ ਨਿਊ ਜ਼ੀਲੈਂਡ `ਚ ਪਰਫ਼ਾਰਮ ਕਰਨ ਵਾਲੇ ਅਜਿਹੇ ਪਹਿਲੇ ਕਲਾਕਾਰ ਸੀ, ਜਿਨ੍ਹਾਂ ਦੇ ਸਾਰੇ ਹੀ ਸ਼ੋਅਜ਼ ਹਾਊਸਫੁੱਲ ਰਹੇ ਸੀ। 


ਹਰਭਜਨ ਤੇ ਹਰਮਨ ਦੋਵੇਂ ਇਸ ਗੱਲੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਹਰਮਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਪਤੀ ਪਤਨੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਹਰਮਨ ਨੇ ਬੈਕਗਰਾਊਂਡ `ਚ ਰੋਮਾਂਟਿਕ ਗਾਣਾ ਵੀ ਚਲਾਇਆ ਹੈ, `ਮੈਂ ਕੋਈ ਐਸਾ ਗੀਤ ਗਾਊਂ`। ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਨੂੰ ਫ਼ੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਹਰਮਨ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਜਿਥੇ ਵੀ ਜਾਓ ਆਪਣੇ ਪੂਰੇ ਦਿਲ ਨਾਲ ਜਾਓ।"









ਦੱਸ ਦਈਏ ਕਿ ਹਾਲ ਹੀ `ਚ ਹਰਭਜਨ ਮਾਨ ਨੇ ਆਸਟਰੇਲੀਆ ਤੇ ਨਿਊ ਜ਼ੀਲੈਂਡ `ਚ ਮਿਊਜ਼ਿਕ ਕੰਸਰਟ ਕੀਤੇ, ਜਿਨ੍ਹਾਂ ਵਿੱਚ ਸਿੰਗਰ ਨੇ ਇਤਿਹਾਸ ਰਚ ਦਿੱਤਾ। ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਪੰਜਾਬੀ ਇੰਡਸਟਰੀ ਤੇ ਤਕਰੀਬਨ 3 ਦਹਾਕਿਆਂ ਤੋਂ ਰਾਜ ਕਰ ਰਹੇ ਹਨ। ਉਹ ਆਪਣੀ ਸਾਫ਼ ਸੁਥਰੀ ਤੇ ਲੋਕ ਵਿਰਸੇ ਨਾਲ ਜੁੜੀ ਗਾਇਕੀ ਲਈ ਜਾਣੇ ਜਾਂਦੇ ਹਨ। ਆਪਣੇ ਗਾਇਕੀ ਦੇ ਕਰੀਅਰ `ਚ ਮਾਨ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ।