Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਦੀ ਮੁੰਬਈ 'ਚ ਕਪਿਲ ਦੇਵ ਨਾਲ ਮੁਲਾਕਾਤ, ਤਸਵੀਰਾਂ ਕੀਤੀਆਂ ਸ਼ੇਅਰ
Kapil Dev Jasbir Jassi: ਜਸਬੀਰ ਜੱਸੀ ਇੰਨੀਂ ਦਿਨੀਂ ਮੁੰਬਈ 'ਚ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਲੈਜੇਂਡ ਕ੍ਰਿਕੇਟਰ ਕਪਿਲ ਦੇਵ ਨਾਲ ਹੋਈ, ਜਿਸ ਦੀਆਂ ਤਸਵੀਰਾਂ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ
Jasbir Jassi Kapil Dev: ਪੰਜਾਬੀ ਸਿੰਗਰ ਜਸਬੀਰ ਜੱਸੀ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦਈਏ ਕਿ ਜਸਬੀਰ ਜੱਸੀ ਇੰਨੀਂ ਦਿਨੀਂ ਮੁੰਬਈ 'ਚ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਲੈਜੇਂਡ ਕ੍ਰਿਕੇਟਰ ਕਪਿਲ ਦੇਵ ਨਾਲ ਹੋਈ, ਜਿਸ ਦੀਆਂ ਤਸਵੀਰਾਂ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜੱਸੀ ਤੇ ਕਪਿਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਵੀ ਜਸਬੀਰ ਜੱਸੀ ਦੀ ਅਮਰੀਕਾ 'ਚ ਕਪਿਲ ਦੇਵ ਨਾਲ ਮੁਲਾਕਾਤ ਹੋਈ ਸੀ। ਫੈਨਜ਼ ਨੇ ਇਨ੍ਹਾਂ ਤਸਵੀਰਾਂ 'ਤੇ ਜੰਮ ਕੇ ਪਿਆਰ ਦੀ ਬਰਸਾਤ ਕੀਤੀ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਜਲਦ ਹੀ ਜਸਬੀਰ ਜੱਸੀ ਦਾ ਬਾਲਵੁੱਡ ਸੰਗੀਤਕਾਰ ਸਲੀਮ ਮਰਚੈਂਟ ਦੇ ਨਾਲ ਇੱਕ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਮਰਚੈਂਟ ਵੱਲੋਂ ਇਸ ਪ੍ਰੋਜੈਕਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ, ਪਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਹਾਲੇ ਤੱਕ ਸ਼ੇਅਰ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਮਨਾ ਰਿਹਾ 30ਵਾਂ ਜਨਮਦਿਨ, ਜਾਣੋ ਕਾਕਾ ਦੀ ਆਟੋ ਡਰਾਈਵਰ ਤੋਂ ਗਾਇਕ ਬਣਨ ਦੀ ਕਹਾਣੀ