Jasmine Sandlas Pics: ਪੰਜਾਬੀ ਸਿੰਗਰ ਜੈਸਮੀਨ ਸੈਂਡਲਾਸ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ। ਇਸ ਦੇ ਨਾਲ ਹੀ ਜੈਸਮੀਨ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ। 


ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਸਰਤਾਜ ਦੀ ਰੱਜ ਕੇ ਕੀਤੀ ਤਾਰੀਫ, ਬੋਲੀ- 'ਤੁਸੀਂ ਪੰਜਾਬੀ ਇੰਡਸਟਰੀ ਦੇ ਬੁੱਧੀਜੀਵੀ'


ਜੈਸਮੀਨ ਨੇ ਹਾਲ ਹੀ 'ਚ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੈਸਮੀਨ ਦੀ ਲੁੱਕ ਬੇਹੱਦ ਸਿੰਪਲ ਲੱਗ ਰਹੀ ਹੈ, ਫਿਰ ਵੀ ਉਸ ਦੀ ਇਸ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਨ੍ਹਾਂ ਨਵੀਆਂ ਤਸਵੀਰਾਂ 'ਚ ਜੈਸਮੀਨ ਆਪਣੇ ਨਵੇਂ ਟੈਟੂ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਸੱਜੀ ਬਾਂਹ 'ਤੇ ਈਵਲ ਆਈ ਟੈਟੂ ਬਣਵਾਇਆ ਹੈ। ਜਦਕਿ ਦੂਜੀ ਯਾਨਿ ਖੱਬੀ ਬਾਂਹ 'ਤੇ ਉਹ ਆਪਣੇ ਪੁਰਾਣੇ ਟੈਟੂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।


ਜੈਸਮੀਨ ਨੇ ਦੂਜੀ ਬਾਂਹ 'ਤੇ ਫਰੈਂਚ ਭਾਸ਼ਾ ਦਾ ਸ਼ਬਦ 'ਏਸਟ ਈਕ੍ਰਿਟ' ਲਿਖਵਾਇਆ ਹੋਇਆ ਹੈ, ਜਿਸ ਦਾ ਮਤਲਬ ਹੈ ਕਿ 'ਇਹ ਲਿਿਖਿਆ ਜਾ ਚੁੱਕਿਆ ਹੈ (ਕਿਸਮਤ)।' ਦੇਖੋ ਜੈਸਮੀਨ ਦੀਆਂ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੈਸਮੀਨ ਸੈਂਡਸਾਲ ਕਾਫੀ ਸੁਰਖੀਆਂ 'ਚ ਰਹੀ ਹੈ। ਉਸ ਨੇ ਹਾਲ ਹੀ 'ਚ ਭਾਰ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੀ ਨਵੀਂ ਲੁੱਕ ਨੂੰ ਉਸ ਦੇ ਫੈਨਜ਼ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ। ਜੈਸਮੀਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦਾ ਗਾਣਾ 'ਇਤਰ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜੋ ਕਿ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।


ਇਹ ਵੀ ਪੜ੍ਹੋ: MC ਸਟੈਨ ਤੋਂ ਕਿਉਂ ਨਾਰਾਜ਼ ਹੈ ਅਬਦੂ ਰੌਜ਼ਿਕ? ਇਸ ਵਜ੍ਹਾ ਕਰਕੇ ਟੁੱਟੀ ਦੋਵਾਂ ਦੀ ਦੋਸਤੀ, ਖੁਦ ਰੌਜ਼ਿਕ ਨੇ ਕੀਤਾ ਖੁਲਾਸਾ