Jassie Gill New Movie: ਪੰਜਾਬੀ ਸਿੰਗਰ ਜੱਸੀ ਗਿੱਲ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਹਾਲ ਹੀ 'ਚ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਫੁਰਤੀਲਾ' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਇਸ ਫਿਲਮ 'ਚ ਜੱਸੀ ਗਿੱਲ ਦਾ ਲੁੱਕ ਕਿਹੋ ਜਿਹਾ ਹੋਵੇਗਾ, ਇਸ ਬਾਰ ਵੀ ਖੁਲਾਸਾ ਕੀਤਾ ਗਿਆ ਹੈ।

  


ਇਹ ਵੀ ਪੜ੍ਹੋ: 'ਜੱਟ ਨੂੰ ਚੁੜੈਲ ਟੱਕਰੀ' ਦਾ ਗਾਣਾ 'ਹਾਏ ਬੂ' ਹੋਇਆ ਰਿਲੀਜ਼, ਸਰਗੁਣ ਨੇ ਚੁੜੈਲ ਬਣ ਰੂਪੀ ਗਿੱਲ ਨੂੰ ਕੀਤਾ ਤੰਗ


ਫਿਲਮ ਦੇ ਛੋਟੇ ਜਿਹੇ ਟੀਜ਼ਰ ਵੀਡੀਓ 'ਚ ਜੱਸੀ ਗਿੱਲ ਦਾ ਲੱੁਕ ਰਿਵੀਲ ਕੀਤਾ ਗਿਆ ਹੈ। ਜੱਸੀ ਗਿੱਲ ਇਸ ਫਿਲਮ 'ਚ ਫੰਕੀ ਲੁਕਿੰਗ ਲੜਕੇ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਅਜਿਹਾ ਲੜਕਾ ਜਿਸ ਨੂੰ ਪਹਿਲਾਂ ਕੋਈ ਅਕਲ ਨਹੀਂ ਸੀ, ਉਹ ਕਾਫੀ ਝੱਲਾ ਸੀ, ਪਰ ਫਿਰ ਉਸ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਇਆ, ਜਿਸ ਨੇ ਉਸ ਨੂੰ ਤੇ ਉਸ ਦੀ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਦੱਸ ਦਈਏ ਕਿ ਫਿਲਮ 26 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਬਾਕੀ ਤੁਸੀਂ ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਦੇ ਘਰ ਪਿਛਲੇ ਸਾਲ ਪੁੱਤਰ ਜੈਜ਼ਵਿਨ ਗਿੱਲ ਨੇ ਜਨਮ ਲਿਆ ਸੀ। ਉਹ ਅਕਸਰ ਆਪਣੇ ਪਰਿਵਾਰ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। 






ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਜੱਸੀ ਗਿੱਲ ਦੀ ਨਵੀਂ ਐਲਬਮ ਵੀ ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫੈਨਜ਼ ਜੱਸੀ ਦੀ ਨਵੀਂ ਫਿਲਮ 'ਫੁਰਤੀਲਾ' ਦਾ ਵੀ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਆਖਰ ਫਿਲਮ ਤੋਂ ਗਿੱਲ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਦੱਸ ਦਈਏ ਕਿ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਫਿਲਮ 26 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਸੈਫ ਅਲੀ ਖਾਨ ਸਾਹਮਣੇ ਕਰੀਨਾ ਕਪੂਰ ਨਾਲ ਕੀਤਾ ਫਲਰਟ, ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ 'ਚ ਲਾਈਆਂ ਰੌਣਕਾਂ, ਵੀਡੀਓ ਵਾਇਰਲ