Jassie Gill Ram Charan: ਬੀਤੇ ਦਿਨੀਂ ਆਸਕਰ 2023 ਦਾ ਆਯਜੋਨ ਹੋਇਆ ਸੀ। ਇਸ ਵਾਰ ਆਸਕਰ ਪੁਰਸਕਾਰ ਸਮਾਰੋਹ 'ਚ ਭਾਰਤ ਦੀ ਬੱਲੇ ਬੱਲੇ ਹੋਈ ਹੈ। ਭਾਰਤ ਦੀਆਂ ਦੋ ਫਿਲਮਾਂ ਨੂੰ ਆਸਕਰ ਮਿਿਲਿਆ ਹੈ। ਪੂਰਾ ਦੇਸ਼ ਇਸ ਜਿੱਤ ਦੀ ਖੁਸ਼ੀ ਮਨਾ ਰਿਹਾ ਹੈ। ਦੂਜੇ ਪਾਸੇ ਪੰਜਾਬੀ ਇੰਡਸਟਰੀ 'ਚ ਵੀ ਕਾਫੀ ਖੁਸ਼ੀ ਦਾ ਮਾਹੌਲ ਹੈ। ਸੈਲੀਬ੍ਰਿਟੀਆਂ ਸਣੇ ਪੂਰਾ ਦੇਸ਼ ਆਰਆਰਆਰ ਦੀ ਟੀਮ ਨੂੰ ਇਸ ਜਿੱਤ ਲਈ ਵਧਾਈ ਦੇ ਰਿਹਾ ਹੈ, ਤੇ ਨਾਲ ਹੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: ਰਣਜੀਤ ਬਾਵਾ ਮਨਾ ਰਹੇ 34ਵਾਂ ਜਨਮਦਿਨ, 101 ਕਰੋੜ ਜਾਇਦਾਦ ਦਾ ਮਾਲਕ, ਇੰਜ ਬਣਿਆ 'ਬਾਜਵਾ' ਤੋਂ 'ਬਾਵਾ'


ਇਸ ਮੌਕੇ ਗਾਇਕ ਜੱਸੀ ਗਿੱਲ ਨੇ ਸਾਊਥ ਸਟਾਰ ਰਾਮ ਚਰਨ ਦੇ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਜੱਸੀ ਗਿੱਲ ਨੇ ਰਾਮ ਚਰਨ ਨੂੰ 'ਨਾਟੂ ਨਾਟੂ' ਦੇ ਆਸਕਰ ਜਿੱਤਣ ਦੀ ਵਧਾਈ ਦਿੱਤੀ ਹੈ। ਤਸਵੀਰ ਸ਼ੇਅਰ ਕਰਦਿਆਂ ਜੱਸੀ ਗਿੱਲ ਨੇ ਕੈਪਸ਼ਨ ਲਿਖੀ, 'ਦਿਲੋਂ ਮੁਬਾਰਕਾਂ ਰਾਮ ਚਰਨ ਪਾਜੀ'। ਦੇਖੋ ਇਹ ਤਸਵੀਰ




ਦੂਜੇ ਪਾਸੇ ਗਾਇਕਾ ਮਿਸ ਪੂਜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਰਆਰਆਰ ਦੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ। ਮਿਸ ਪੂਜਾ ਨੇ ਆਰਆਰਆਰ ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ, 'ਤੁਸੀਂ ਇਸ ਸਨਮਾਨ ਦੇ ਯੋਗ ਹੋ। ਪੂਰੀ ਟੀਮ ਨੂੰ ਮੁਬਾਰਕਾਂ'।









ਕਾਬਿਲੇਗ਼ੌਰ ਹੈ ਕਿ ਭਾਰਤੀ ਫ਼ਿਲਮ ‘ਆਰਆਰਆਰ’ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਅਵਾਰਡਜ਼ ਵਿੱਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਡਾਇਰੈਕਟਰ ਐੱਸਐੱਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਦਾ ਇਹ ਗੀਤ 'ਨਾਟੂ ਨਾਟੂ' ਐੱਮਐੱਮ ਕੀਰਾਵਾਨੀ ਨੇ ਤਿਆਰ ਕੀਤਾ ਹੈ ਅਤੇ ਬੋਲ ਚੰਦਰਬੋਸ ਦੁਆਰਾ ਲਿਖੇ ਗਏ ਹਨ। ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ। 'ਨਾਟੂ ਨਾਟੂ' ਦਾ ਅਰਥ ਹੈ 'ਨੱਚਣਾ'। ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ 'ਤੇ ਇਹ ਫਿਲਮਾਇਆ ਗਿਆ ਹੈ। 


ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੂੰ ਪੁਰਾਣੇ ਦਿਨਾਂ ਦੀ ਆਈ ਯਾਦ, ਗਾਇਕ ਬਣਨ ਤੋਂ ਪਹਿਲਾਂ ਕਰਦੇ ਸੀ ਇਹ ਕੰਮ