Jazzy B Announces His New Album: ਪੰਜਾਬੀ ਸਿੰਗਰ ਤੇ ਐਕਟਰ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ `ਚ 29 ਸਾਲ ਪੂਰੇ ਕਰ ਲਏ ਹਨ। ਆਪਣੇ 29 ਸਾਲਾਂ ਦੇ ਕਰੀਅਰ `ਚ ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿੱਤੇ ਹਨ। ਹਾਲੇ ਵੀ ਜੈਜ਼ੀ ਬੀ ਦਾ ਇਹ ਸਿਲਸਿਲਾ ਜਾਰੀ ਹੈ। ਉਨ੍ਹਾਂ ਨੇ ਆਪਣੀ ਨਵੀਂ ਐਲਬਮ `ਬੋਰਨ ਰੈੱਡੀ` ਦਾ ਐਲਾਨ ਕਰ ਦਿੱਤਾ ਹੈ। ਫ਼ਿਲਹਾਲ ਜੈਜ਼ੀ ਬੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਇਹ ਨਵੀਂ ਐਲਬਮ ਕਦੋਂ ਰਿਲੀਜ਼ ਹੋ ਰਹੀ ਹੈ। 


ਜੈਜ਼ੀ ਬੀ ਨੇ ਇੰਡਸਟਰੀ `ਚ 29 ਸਾਲ ਪੂਰੇ ਹੋਣ ਦੀ ਖੁਸ਼ੀ `ਚ ਆਪਣੀ ਪਹਿਲੀ ਐਲਬਮ ਦਾ ਪੋਸਟਰ ਸ਼ੇਅਰ ਕੀਤਾ। ਇਹ ਐਲਬਮ 1993 `ਚ ਰਿਲੀਜ਼ ਹੋਈ ਸੀ। ਉਨ੍ਹਾਂ ਨੇ ਇਸ ਦਾ ਪੋਸਟਰ ਰਿਲੀਜ਼ ਕਰਦਿਆਂ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ। ਇਸ ਦੀ ਕੈਪਸ਼ਨ `ਚ ਜੈਜ਼ੀ ਬੀ ਨੇ ਲਿਖਿਆ, "ਮੇਰੇ ਸੰਗੀਤਕ ਸਫ਼ਰ ਦਾ ਪਹਿਲਾ ਪੋਸਟਰ 1993।"






ਇਸ ਦੇ ਨਾਲ ਹੀ ਕੁੱਝ ਦਿਨ ਪਹਿਲਾਂ ਜੈਜ਼ੀ ਬੀ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਆਪਣੀਆਂ ਸਾਰੀਆਂ ਐਲਬਮਾਂ ਦੀ ਤਸਵੀਰ ਸ਼ੇਅਰ ਕਰ ਫ਼ੈਨਜ਼ ਨੂੰ ਸ਼ੁਕਰੀਆ ਕਿਹਾ ਸੀ। ਜੈਜ਼ੀ ਬੀ ਨੇ ਕੈਪਸ਼ਨ `ਚ ਲਿਖਿਆ, "1993 ਤੋਂ ਅੱਜ ਤੱਕ ਤੁਸੀਂ ਬਹੁਤ ਪਿਆਰ ਦਿੱਤਾ। ਲਵ ਯੂ ਆਲ। ਨਵੀਂ ਐਲਬਮ ਦਾ ਨਾਂ ਕੀ ਰੱਖਣਾ ਚਾਹੀਦਾ ਦੱਸੋ।"






ਦਸ ਦਈਏ ਕਿ ਫ਼ੈਨਜ਼ ਦੀ ਸਲਾਹ ਤੇ ਹੀ ਜੈਜ਼ੀ ਬੀ ਨੇ ਨਵੀਂ ਐਲਬਮ ਦਾ ਨਾਂ ਬੋਰਨ ਰੈੱਡੀ ਰੱਖਿਆ ਹੈ। ਜਿਸ ਦਾ ਸਿੰਗਰ ਖੂਬ ਪ੍ਰਚਾਰ ਵੀ ਕਰ ਰਹੇ ਹਨ। 






ਜੈਜ਼ੀ ਬੀ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। 1993 ਤੋਂ ਹੁਣ ਤੱਕ ਤੱਕ ਉਹ ਲਗਾਤਾਰ ਇੰਡਸਟਰੀ `ਚ ਐਕਟਿਵ ਹਨ। ਉਨ੍ਹਾਂ ਨੇ ਕੁੱਝ ਪੰਜਾਬੀ ਫ਼ਿਲਮਾਂ `ਚ ਵੀ ਕੰਮ ਕੀਤਾ ਹੈ। ਹੁਣ ਜਲਦ ਹੀ ਜੈਜ਼ੀ ਬੀ ਨਵੀਂ ਐਲਬਮ `ਚ ਫ਼ੈਨਜ਼ ਨੂੰ ਨਵੇਂ ਅਵਤਾਰ `ਚ ਨਜ਼ਰ ਆਉਣ ਵਾਲੇ ਹਨ।