ਅਮੈਲੀਆ ਪੰਜਾਬੀ ਦੀ ਰਿਪੋਰਟ


Jazzy B New Song Soorma 2: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਕਾਫੀ ਲਾਈਮਲਾਈਟ ਵਿੱਚ ਹਨ। ਗਾਇਕ ਨੇ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਆਪਣਾ 30 ਸਾਲਾਂ ਦਾ ਸਫਰ ਪੂਰਾ ਕੀਤਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੀ ਐਲਬਮ 'ਬੋਰਨ ਰੈੱਡੀ' ਦਾ ਇੱਕ ਹੋਰ ਗੀਤ 'ਸੂਰਮਾ 2' ਵੀ ਰਿਲੀਜ਼ ਹੋਇਆ ਹੈ। ਪਰ ਇੰਜ ਲੱਗਦਾ ਹੈ ਕਿ ਜੈਜ਼ੀ ਬੀ ਆਪਣੇ ਇਸ ਗੀਤ ਕਰਕੇ ਵਿਵਾਦਾਂ 'ਚ ਘਿਰਨ ਵਾਲੇ ਹਨ। 






ਦਰਅਸਲ, ਜੈਜ਼ੀ ਬੀ ਦੀ ਐਲਬਮ ਦਾ ਗਾਣਾ 'ਸੂਰਮਾ 2' ਅੱਜ ਹੀ ਰਿਲੀਜ਼ ਹੋਇਆ ਹੈ। ਇਸ ਗੀਤ ਵਿੱਚ ਜੈਜ਼ੀ ਬੀ ਦੇ ਨਾਲ ਤਰਸੇਮ ਜੱਸੜ ਵੀ ਨਜ਼ਰ ਆ ਰਹੇ ਹਨ। ਇਸ ਗੀਤ ਨੇ ਜੈਜ਼ੀ ਬੀ ਦੇ ਨਾਲ ਨਾਲ ਤਰਸੇਮ ਜੱਸੜ ਨੂੰ ਵੀ ਵਿਵਾਦਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਹੈ। ਦਰਅਸਲ, ਗੀਤ ਦੇ ਬੋਲ 'ਚ ਜੈਜ਼ੀ ਬੀ ਖੁਦ ਨੂੰ 'ਦੁਨਾਲੀ ਵਾਲਾ ਗੱਭਰੂ' ਕਹਿੰਦੇ ਸੁਣੇ ਜਾ ਸਕਦੇ ਹਨ। ਗੀਤ ਦੇ ਬੋਲ 'ਚ ਦੁਨਾਲੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹੀ ਨਹੀਂ ਜੈਜ਼ੀ ਬੀ ਤੇ ਤਰਸੇਮ ਦੋਵੇਂ ਹੀ ਗੀਤ ਦੀ ਵੀਡੀਓ 'ਚ ਹਥਿਆਰ ਚੁੱਕੇ ਤੇ ਹਥਿਆਰਾਂ ਨੂੰ ਫਲਾਂਟ ਕਰਦੇ ਹੋਏ ਨਜ਼ਰ ਆ ਰਹੇ।





ਕਿਉਂ ਉੱਠ ਰਹੇ ਸਵਾਲ?
ਦਰਅਸਲ, ਹਾਲ ਹੀ 'ਚ ਪੰਜਾਬ ਸਰਕਾਰ ਨੇ ਪੰਜਾਬੀ ਕਲਾਕਾਰਾਂ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸੇ ਦੇ ਚਲਦਿਆਂ ਗਾਇਕ ਹਿੰਮਤ ਸੰਧੂ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ। ਪੰਜਾਬ ਸਰਕਾਰ ਦੀ ਇਸ ਚੇਤਾਵਨੀ ਤੋਂ ਬਾਅਦ ਹਿੰਮਤ ਸੰਧੂ ਨੂੰ ਆਪਣੇ ਗਾਣੇ ਦੀ ਰਿਲੀਜ਼ ਡੇਟ ਮੁਲਤਵੀ ਕਰਨੀ ਪਈ ਸੀ ਤੇ ਨਾਲ ਹੀ ਗਾਣੇ ਦਾ ਪੋਸਟਰ ਵੀ ਹਟਾਉਣਾ ਪਿਆ ਸੀ।




ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਤੋਂ ਗੁਰਪ੍ਰੀਤ ਘੁੱਗੀ ਦਾ ਲੁੱਕ ਆਇਆ ਸਾਹਮਣੇ, ਐਕਟਰ ਨੇ ਸ਼ੇਅਰ ਕੀਤੀ ਤਸਵੀਰ


ਹੁਣ ਇਹੀ ਗਲਤੀ ਜੈਜ਼ੀ ਬੀ ਤੇ ਤਰਸੇਮ ਜੱਸੜ ਕਰ ਬੈਠੇ ਹਨ। ਹੁਣ ਜੈਜ਼ੀ ਬੀ ਦੇ ਇਸ ਗੀਤ 'ਤੇ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਹੈ, ਇਹ ਦੇਖਣਾ ਬਾਕੀ ਰਹੇਗਾ।


ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਦੀ ਆਵਾਜ਼ 'ਚ ਫਲਾਪ ਗੀਤ ਨੂੰ ਸਰਗੀ ਮਾਨ ਨੇ ਕੀਤਾ ਹਿੱਟ