Jazzy B Video: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਾਇਕ ਨੇ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਮੌਕੇ ਉਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਨਾਲ 30 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਜੈਜ਼ੀ ਬੀ ਨੇ ਆਪਣੀ ਐਲਬਮ 'ਬੋਰਨ ਰੈੱਡੀ' ਵੀ ਕੱਢੀ ਹੈ, ਜਿਸ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। 


ਇਹ ਵੀ ਪੜ੍ਹੋ: ਭਾਰਤ 'ਚ ਹਾਲੀਵੁੱਡ ਮੂਵੀ 'ਐਂਟ ਮੈਨ ਐਂਡ ਦ ਵਾਸਪ' ਦਾ ਕਮਾਲ, ਸ਼ਹਿਜ਼ਾਦਾ ਨੂੰ ਪਿੱਛੇ ਛੱਡਿਆ, 3 ਦਿਨਾਂ 'ਚ ਕੀਤੀ ਇੰਨੀਂ ਕਮਾਈ


ਹੁਣ ਜੈਜ਼ੀ ਬੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਜ਼ਿਆਦਾ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਜੈਜ਼ੀ ਬੀ ਸਟੇਜ ਸ਼ੋਅ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸਟੇਜ 'ਤੇ ਇੱਕ ਨੰਨ੍ਹੀ ਬੱਚੀ ਨੂੰ ਜੈਜ਼ੀ ਬੀ ਨੇ ਗੋਦੀ ਚੁੱਕਿਆ ਹੋਇਆ ਹੈ। ਇਸ ਦੌਰਾਨ ਉਹ ਆਪਣੇ ਫੈਨਜ਼ ਨੂੰ ਕਹਿੰਦੇ ਸੁਣੇ ਜਾ ਸਕਦੇ ਹਨ ਕਿ 'ਪੁੱਤਰ ਭਾਵੇਂ 4-5 ਹੀ ਹੋਣ, ਪਰ ਮਾਪਿਆਂ ਦੀ ਸੇਵਾ ਤਾਂ ਧੀਆਂ ਹੀ ਕਰਦੀਆਂ ਹਨ। ਮੁੰਡੇ ਤਾਂ ਬਾਹਰ ਹੀ ਤੁਰੇ ਫਿਰਦੇ ਨੇ, ਧੀਆਂ ਹੀ ਮਾਪਿਆਂ ਨਾਲ ਹੁੰਦੀਆਂ ਹਨ।' ਇਸ ਦੌਰਾਨ ਉਨ੍ਹਾਂ ਨੇ ਸਟੇਜ 'ਤੇ 'ਹੋਇਆ ਕੀ ਜੇ ਧੀ ਜੰਮ ਪਈ' ਗਾਣਾ ਵੀ ਗਾਇਆ। ਇਸ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਸਟਾਰ ਗਾਇਕ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ 'ਚ ਆਪਣੇ 30 ਸਾਲ ਪੂਰੇ ਕੀਤੇ ਹਨ। ਦੱਸ ਦਈਏ ਕਿ ਜੈਜ਼ੀ ਬੀ ਨੇ ਸਾਲ 1993 'ਚ 'ਘੁੱਗੀਆਂ ਦਾ ਜੋੜਾ' ਐਲਬਮ ਨਾਲ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


ਇਹ ਵੀ ਪੜ੍ਹੋ: ਪੰਜਾਬੀ ਗਾਇਕ ਹਰਨੂਰ ਨੇ ਪਾਕਿਸਤਾਨ 'ਚ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ