Jenny Johal New Song Lobby: ਪੰਜਾਬੀ ਸਿੰਗਰ ਜੈਨੀ ਜੌਹਲ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਨੇ ਆਪਣੀ ਦਮਦਾਰ ਗਾਇਕੀ ਦੇ ਨਾਲ ਥੋੜ੍ਹੇ ਸਮੇਂ ਵਿੱਚ ਹੀ ਇੰਡਸਟਰੀ 'ਚ ਖਾਸ ਮੁਕਾਮ ਹਾਸਲ ਕਰ ਲਿਆ ਹੈ। ਇਸ ਦੇ ਨਾਲ ਨਾਲ ਗਾਇਕਾ ਆਪਣੇ ਗਾਣਿਆਂ ਕਰਕੇ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ।


ਜੈਨੀ ਜੌਹਲ ਨੇ ਨਵੇਂ ਸਾਲ 'ਤੇ ਆਪਣਾ ਪਹਿਲਾ ਗਾਣਾ 'ਲੌਬੀ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਗਾਇਕਾ ਦਾ ਹੁਣ ਤੱਕ ਦਾ ਸਭ ਤੋਂ ਧਮਾਕੇਦਾਰ ਗਾਣਾ ਕਿਹਾ ਜਾ ਰਿਹਾ ਹੈ। ਕਿਉਂਕਿ ਜੈਨੀ ਜੋਹਲ ਨੇ ਇਸ ਗੀਤ ਰਾਹੀਂ ਕਈ ਪੰਜਾਬੀ ਸਿੰਗਰਾਂ 'ਤੇ ਤਿੱਖੇ ਤੰਜ ਕੱਸੇ ਹਨ। ਇਸ ਗਾਣੇ 'ਚ ਜੈਨੀ ਜੌਹਲ ਨੇ ਉਸ ਖਿਲਾਫ ਦੂਜੇ ਸਿੰਗਰਾਂ ਵੱਲੋਂ ਏਕਾ ਕਰਨ ਦੀ ਗੱਲ ਕਹੀ ਹੈ। ਦੇਖੋ ਇਹ ਵੀਡੀਓ:









ਗਾਣੇ ਦੀ ਗੱਲ ਕੀਤੀ ਜਾਏ ਤਾਂ ਗੀਤ ਦੇ ਬੋਲ ਖੁਦ ਜੈਨੀ ਜੌਹਲ ਨੇ ਲਿਖੇ ਹਨ। ਗੀਤ ਦੇ ਬੋਲ ਕਾਫੀ ਭੜਕਾਊ ਲੱਗਦੇ ਹਨ। ਮਿਊਜ਼ਿਕ ਦੀ ਗੱਲ ਕਰੀਏ ਤਾਂ ਗਾਣੇ ਨੂੰ ਪ੍ਰਿੰਸ ਸੱਗੂ ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਨੂੰ ਲਾਊਡ ਵੇਵਜ਼ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਸੁਣੋ ਪੂਰਾ ਗੀਤ:



ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ 'ਲੈਟਰ ਟੂ ਸੀਐਮ'  ਗਾਣੇ ਕਰਕੇ ਸੁਰਖੀਆਂ 'ਚ ਆਈ ਸੀ। ਇਸ ਗੀਤ 'ਚ ਉਸ ਨੇ ਪੰਜਾਬ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸਕਿਉਰਟੀ ;'ਚ ਕਟੌਤੀ ਕਰਨ 'ਤੇ ਸਵਾਲ ਚੁੱਕੇ ਸੀ। ਇਸ ਗਾਣੇ 'ਤੇ ਕਾਫੀ ਵਿਵਾਦ ਭਖਿਆ ਸੀ। ਇਸ ਤੋਂ ਬਾਅਦ ਸਰਕਾਰ ਦੀ ਸ਼ਿਕਾਇਤ 'ਤੇ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।