![ABP Premium](https://cdn.abplive.com/imagebank/Premium-ad-Icon.png)
Singer Kaka: ਪੰਜਾਬੀ ਗਾਇਕ ਕਾਕਾ ਨੇ ਫੈਨਜ਼ ਤੋਂ ਪੁੱਛਿਆ ਇਹ ਸਵਾਲ, ਤੁਹਾਡਾ ਇਸ ਸਵਾਲ 'ਤੇ ਕੀ ਹੈ ਜਵਾਬ?
Punjabi Singer Kaka; ਕਾਕਾ ਨੇ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਚ ਉਸ ਨੇ ਫੈਨਜ਼ ਨੂੰ ਇੱਕ ਸਵਾਲ ਪੁੱਛਿਆ ਹੈ। ਹਾਲਾਂਕਿ ਇਹ ਸਵਾਲ ਥੋੜਾ ਅਜੀਬ ਲੱਗਦਾ ਹੈ, ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਾਕੇ ਨੇ ਫੈਨਜ਼ ਨੂੰ ਕੀ ਸਵਾਲ ਪੁੱਛਿਆ
![Singer Kaka: ਪੰਜਾਬੀ ਗਾਇਕ ਕਾਕਾ ਨੇ ਫੈਨਜ਼ ਤੋਂ ਪੁੱਛਿਆ ਇਹ ਸਵਾਲ, ਤੁਹਾਡਾ ਇਸ ਸਵਾਲ 'ਤੇ ਕੀ ਹੈ ਜਵਾਬ? punjabi singer kaka asks his fans this question would you like to answer Singer Kaka: ਪੰਜਾਬੀ ਗਾਇਕ ਕਾਕਾ ਨੇ ਫੈਨਜ਼ ਤੋਂ ਪੁੱਛਿਆ ਇਹ ਸਵਾਲ, ਤੁਹਾਡਾ ਇਸ ਸਵਾਲ 'ਤੇ ਕੀ ਹੈ ਜਵਾਬ?](https://feeds.abplive.com/onecms/images/uploaded-images/2023/08/04/3573e3902db0d8bd1d8fbdd27f61ef1d1691133780592469_original.png?impolicy=abp_cdn&imwidth=1200&height=675)
Punjabi Singer Kaka Asks His Fans Special Question: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਕਾਕਾ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦਾ ਹੈ।
ਹਾਲ ਹੀ 'ਚ ਕਾਕਾ ਨੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫੈਨਜ਼ ਨੂੰ ਇੱਕ ਸਵਾਲ ਪੁੱਛਿਆ ਹੈ। ਹਾਲਾਂਕਿ ਇਹ ਸਵਾਲ ਥੋੜਾ ਅਜੀਬ ਲੱਗਦਾ ਹੈ, ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਾਕੇ ਨੇ ਫੈਨਜ਼ ਨੂੰ ਕੀ ਸਵਾਲ ਪੁੱਛਿਆ। ਕਾਕੇ ਨੇ ਕਿਹਾ, 'ਮੈਂ ਹਾਲ ਹੀ ਵਿੱਚ ਇੱਕ ਰੇਡੀਓ ਨਾਲ ਇੰਟਰਵਿਊ ਕੀਤੀ ਸੀ। ਉੱਥੇ ਮੇਰੇ ਤੋਂ ਪੁੱਛਿਆ ਗਿਆ ਕਿ ਲੋਕ ਮੇਰੇ ਗੀਤਾਂ ਨੂੰ ਕਿਉਂ ਪਸੰਦ ਕਰਦੇ ਹਨ?' ਇਸ ਤੋਂ ਬਾਅਦ ਕਾਕੇ ਨੇ ਆਪਣੇ ਫੈਨਜ਼ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਤੁਸੀਂ ਮੇਰੇ ਗੀਤਾਂ ਨੂੰ ਕਿਉਂ ਪਸੰਦ ਕਰਦੇ ਹੋ? ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੂੰ ਇੰਡਸਟਰੀ 'ਚ ਸੈਲਫ ਮੇਡ ਕਹਿਣਾ ਗਲਤ ਨਹੀਂ ਹੋਵੇਗਾ। ਕਿਉਂਕਿ ਉਸ ਨੇ ਇਹ ਮੁਕਾਮ ਆਪਣੀ ਕਾਬਲੀਅਤ ਤੇ ਮੇਹਨਤ ਦੇ ਦਮ 'ਤੇ ਹਾਸਲ ਕੀਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਦਾ ਗਾਣਾ 'ਗੀਤ ਲੱਗਦੈ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਗੀਤ 'ਚ ਕਾਕਾ ਪੰਜਾਬੀ ਮਾਡਲ ਤੇ ਟੀਵੀ ਅਦਾਕਾਰਾ ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ। ਕਾਕੇ ਦਾ ਗਾਇਕੀ ਦਾ ਕਰੀਅਰ 2017 'ਚ ਸ਼ੁਰੂ ਹੋਇਆ ਸੀ। ਬਹੁਤ ਥੋੜੇ ਸਮੇਂ ਦੇ ਵਿੱਚ ਹੀ ੳੇੁਸ ਨੇ ਆਪਣੇ ਲਈ ਕਾਫੀ ਵੱਡਾ ਨਾਮ ਕਮਾ ਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)