Punjabi Singer Kaka Weird Act: ਪੰਜਾਬੀ ਸਿੰਗਰ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਹੀ ਹੁਣ ਗਾਇਕ ਕਾਕਾ ਜਲਦ ਹੀ ਐਕਟਿੰਗ ਦੀ ਦੁਨੀਆ 'ਚ ਵੀ ਕਦਮ ਰੱਖਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਰਗੁਣ ਮਹਿਤਾ ਦੇ ਵਿਆਹ ਦੀ ਕਹਾਣੀ ਹੈ ਬੇਹੱਦ ਦਿਲਚਸਪ, ਆਪਣੇ ਹੀ ਵਿਆਹ ਦੀ ਭੁੱਲ ਗਈ ਸੀ ਤਰੀਕ
ਇਸ ਤੋਂ ਇਲਾਵਾ ਗਾਇਕ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸੁਰਖੀਆਂ 'ਚ ਕਿਵੇਂ ਬਣੇ ਰਹਿਣਾ ਹੈ। ਸ਼ਾਇਦ ਇਸੇ ਲਈ ਉਹ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹੁਣ ਕਾਕਾ ਨੇ ਕੁੱਝ ਅਜਿਹੀ ਹਰਕਤ ਕੀਤੀ ਹੈ ਕਿ ਉੇਹ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸ਼ਲ, ਕਾਕੇ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਬੀਅਰ ਵਿੱਚ ਬਿਸਕੁਟ ਡੁਬੋ ਕੇ ਖਾਂਦਾ ਨਜ਼ਰ ਆ ਰਿਹਾ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਉਸ ਨੂੰ ਬੀਅਰ 'ਚ ਬਿਸਕੁਟ ਡੁਬੋ ਕੇ ਖਾਣ ਦੀ ਡੇਅਰ ਮਿਲੀ ਹੈ। ਇਸ ਲਈ ਉਹ ਅਜਿਹਾ ਕਰ ਰਿਹਾ ਹੈ। ਉਸ ਨੇ ਇਸ ਵੀਡੀਓ ਨੂੰ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਤਸਵੀਰਾਂ:
ਕਾਬਿਲੇਗ਼ੌਰ ਹੈ ਕਿ ਕਾਕਾ ਨੇ ਸਾਲ 2016 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਤੋਂ ਪਹਿਲਾਂ ਉਹ ਆਟੋ ਚਲਾਉਂਦਾ ਸੀ। ਉਸ ਨੇ ਇਹ ਮੁਕਾਮ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਹਾਸਲ ਕੀਤਾ ਹੈ। ਉਸ ਨੇ ਆਪਣੇ 7 ਸਾਲ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹਾਲ ਹੀ 'ਚ ਕਾਕੇ ਨੇ ਆਪਣੇ ਨਵੇਂ ਗਾਣੇ 'ਗੀਤ ਲੱਗਦੈ' ਦਾ ਵੀ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।