Kaka Gets YouTube Gold Play Button: ਪੰਜਾਬੀ ਗਾਇਕ ਕਾਕਾ ਅਕਸਰ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਅਕਸਰ ਚਰਚਾ ਵਿੱਚ ਰਹਿੰਦਾ ਹੈ। ਹੁਣ ਕਾਕਾ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ। ਜੀ ਹਾਂ, ਕਾਕਾ ਨੂੰ ਯੂਟਿਊਬ ਵੱਲੋਂ ਗੋਲਡ ਪਲੇਅ ਬਟਨ ਸਨਮਾਨ ਵਜੋਂ ਦਿੱਤਾ ਗਿਆ ਹੈ। 


ਗਾਇਕ ਕਾਕਾ ਨੇ ਗੋਲਡ ਪਲੇ ਬਟਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਾਕਾ ਨੇ ਲਿਖਿਆ, 'ਆ ਕੀ ਆ ਬਾਈ?' ਦਸ ਦਈਏ ਕਿ ਕਾਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦਾ ਹੈ। 




ਕਿਉਂ ਮਿਲਦਾ ਹੈ ਗੋਲਡ ਪਲੇ ਬਟਨ?
ਦੱਸ ਦਈਏ ਕਿ ਗੋਲਡ ਪਲੇ ਬਟਨ ਯੂਟਿਊਬ ਵੱਲੋਂ ਦਿੱਤਾ ਜਾਣ ਵਾਲਾ ਸਨਮਾਨ ਚਿੰਨ੍ਹ ਹੈ। ਇਹ ਉਸ ਸ਼ਖਸ ਨੂੰ ਮਿਲਦਾ ਹੈ, ਜਿਸ ਦੇ ਯੂਟਿਊਬ ਤੇ ਇੱਕ ਮਿਲੀਅਨ ਸਬਸਕ੍ਰਾਈਬਰ ਹੋ ਜਾਂਦੇ ਹਨ। ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਹੀ ਹੈ ਕਿ ਯੂਟਿਊਬ 'ਤੇ ਇੱਕ ਮਿਲੀਅਨ ਸਬਸਕ੍ਰਾਈਬਰ ਹੋਣਾ ਬਹੁਤ ਵੱਡੀ ਉਪਲਬਧੀ ਹੈ। 


ਪ੍ਰਭ ਗਿੱਲ ਨੂੰ ਮਿਲ ਚੁੱਕਿਆ ਹੈ ਗੋਲਡ ਪਲੇ ਬਟਨ
ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਹੀ ਗਾਇਕ ਪ੍ਰਭ ਗਿੱਲ ਦੇ ਨਾਂ ਵੀ ਇਹ ਉਪਲਬਧੀ ਜੁੜੀ ਸੀ। ਪ੍ਰਭ ਗਿੱਲ ਨੂੰ ਯੂਟਿਊਬ ਵੱਲੋਂ ਗੋਲਡ ਪਲੇਅ ਬਟਨ ਮਿਲਿਆ ਸੀ। ਜਿਸ ਦੀ ਵੀਡੀਓ ਗਾਇਕ ਨੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਸੀ। 









ਸਿੱਧੂ ਮੂਸੇਵਾਲਾ ਨੂੰ ਮਿਲਿਆ ਸੀ ਡਾਇਮੰਡ ਪਲੇ ਬਟਨ
ਹੁਣ ਤੱਕ ਸਿਰਫ ਇੱਕੋ ਪੰਜਾਬੀ ਕਲਾਕਾਰ ਨੂੰ ਡਾਇਮੰਡ ਪਲੇ ਬਟਨ ਮਿਲਿਆ ਹੈ, ਉਹ ਹੈ ਸਿੱਧੂ ਮੂਸੇਵਾਲਾ। ਜੀ ਹਾਂ, ਯੂਟਿਊਬ 'ਤੇ 1 ਕਰੋੜ ਸਬਸਕ੍ਰਾਈਬਰਜ਼ ਪੂਰੇ ਕਰਨ ਵਾਲਾ ਮੂਸੇਵਾਲਾ ਪਹਿਲਾ ਪੰਜਾਬੀ ਗਾਇਕ ਹੈ। ਇਸ ਲਈ ਉਸ ਨੂੰ ਡਾਇਮੰਡ ਪਲੇ ਬਟਨ ਦਿੱਤਾ ਗਿਆ।