ਅਮੈਲੀਆ ਪੰਜਾਬੀ ਦੀ ਰਿਪੋਰਟ


Kaka New Song: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਕਾਕਾ ਅਕਸਰ ਹੀ ਆਂਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਰਹਿੰਦਾ ਹੈ। 


ਇਹ ਵੀ ਪੜ੍ਹੋ: ਆਲੀਆ ਭੱਟ ਪੱਤਰਕਾਰਾਂ 'ਤੇ ਭੜਕੀ, ਇਸ ਨਾਮ ਨਾਲ ਬੁਲਾਏ ਜਾਣ 'ਤੇ ਚਿੜ ਕੇ ਬੋਲੀ- 'ਇਹ ਕੀ ਨਵਾਂ ਸ਼ੁਰੂ ਕਰ ਲਿਆ...'


ਹਾਲ ਹੀ 'ਚ ਕਾਕਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਸੀ। ਕਾਕੇ ਨੇ ਨਵੀਂ ਐਲਬਮ ਨੂੰ ਲੈਕੇ ਇੱਕ ਨਵੀਂ ਅਪਡੇਟ ਸ਼ੇਅਰ ਕੀਤੀ ਹੈ। ਕਾਕੇ ਨੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਸ ਦੀ ਐਲਬਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ, ਉਸ ਦਾ 7ਵਾਂ ਤੇ ਆਖਰੀ ਗਾਣਾ ਸ਼ੂਟ ਹੋਣਾ ਬਾਕੀ ਹੈ। ਹੁਣ ਇਸ ਗਾਣੇ ਦੇ ਲਈ ਕਾਕੇ ਨੂੰ ਇੱਕ ਫੀਮੇਲ ਲੀਡ ਮਾਡਲ ਦੀ ਲੋੜ ਹੈ। ਕਾਕੇ ਨੇ ਦੱਸਿਆ ਕਿ ਉਸ ਨੇ ਫੀਮੇਲ ਮਾਡਲ ਨੂੰ ਆਮ ਲੋਕਾਂ ਵਿੱਚੋਂ ਹੀ ਚੁਣਨਾ ਹੈ। ਹਰ ਲੜਕੀ ਕਾਕੇ ਦੇ ਗਾਣੇ ਲਈ ਮਾਡਲ ਬਣਨ ਲਈ ਟਰਾਈ ਕਰ ਸਕਦੀ ਹੈ। ਇਸ ਦੇ ਲਈ ਤੁਹਾਨੂੰ ਕੀ ਕਰਨਾ ਹੈ, ਦੇਖੋ ਇਸ ਵੀਡੀਓ 'ਚ:









ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਕਾਕੇ ਨੇ ਆਪਣਾ ਗਾਇਕੀ ਦਾ ਕਰੀਅਰ 2017 'ਚ ਸ਼ੁਰੂ ਕੀਤਾ ਸੀ। ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਗਾਇਕ ਨੇ ਆਪਣੇ ਲਈ ਕਾਫੀ ਵੱਡਾ ਨਾਮ ਕਮਾ ਲਿਆ ਹੈ। ਇਹੀ ਨਹੀਂ ਕਾਕੇ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋੋਇੰਗ ਹੈ। ਕਾਕੇ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 3 ਮਿਲੀਅਨ ਦੇ ਕਰੀਬ ਫੈਨਜ਼ ਹਨ। ਉਸ ਦੇ ਫੈਨਜ਼ ਉਸ ਦੇ ਨਵੇਂ ਗਾਣਿਆਂ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। 


ਇਹ ਵੀ ਪੜ੍ਹੋ: 'ਇੰਡਸਟਰੀ ਨੇ ਇਸ ਦੇ ਨਾਲ ਠੀਕ ਨਹੀਂ ਕੀਤਾ', ਰਾਜ ਕੁਮਾਰ ਸੰਤੋਸ਼ੀ ਦੀ ਗੱਲ ਸੁਣ ਸਭ ਦੇ ਸਾਹਮਣੇ ਭੁੱਬਾਂ ਮਾਰ ਰੋਏ ਸੰਨੀ ਦਿਓਲ