Kanth Kaler New Car: ਪੰਜਾਬੀ ਗਾਇਕ ਕੰਠ ਕਲੇਰ ਉਹ ਨਾਂ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਕੰਠ ਕਲੇਰ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ: ਰਾਘਵ ਚੱਢਾ ਨੂੰ ਡੇਟ ਕਰ ਰਹੀ ਹੈ ਪਰੀਨਿਤੀ ਚੋਪੜਾ? ਰੈਸਟੋਰੈਂਟ ਦੇ ਬਾਹਰ ਇਕੱਠੇ ਆਏ ਨਜ਼ਰ, ਫੋਟੋਆਂ ਵਾਇਰਲ
ਪੰਜਾਬੀ ਗਾਇਕ ਕੰਠ ਕਲੇਰ ਨੇ ਹਾਲ ਹੀ ਟੋਯੋਟਾ ਦੀ ਸ਼ਾਨਦਾਰ ਨਵੀਂ ਕਾਰ ਖਰੀਦੀ ਹੈ, ਜਿਸ ਦੀ ਵੀਡੀਓ ਗਾਇਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਫੈਨਜ਼ ਗਾਇਕ ਨੂੰ ਨਵੀਂ ਕਾਰ ਦੀਆਂ ਵਧਾਈਆਂ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਕਲੇਰ ਨੇ ਕੈਪਸ਼ਨ ਲਿਖੀ, '🙏ਵਹਿਗੁਰੂ ਜੀ ਵਹਿਗੁਰੂ ਜੀ 🙏ਗੁਰਦੇਵ ਮਾਤਾ ਗੁਰਦੇਵ ਪਿਤਾ, ਮੇਰੀ ਹਰ ਪ੍ਰਾਪਤੀ ਮੇਰੀ ਹਰ ਖੁਸ਼ੀ ਮੇਰੇ ਮਾਤਾ ਪਿਤਾ ਪ੍ਰੀਵਾਰ ਨਾਲ, ਮਾਲਕ ਨੇ ਬਖ਼ਸ਼ਸ ਕੀਤੀ ਹੈ ਆਪ ਸਭ ਦੀਆਂ ਦੁਵਾਵਾਂ ਅਸੀਸਾਂ ਨਾਲ, ਸਤਿਗੁਰ ਸਭ ਨੂੰ ਖੁਸ਼ੀਆਂ ਤਰੱਕੀਆਂ ਕਾਮਯਾਬੀਆਂ ਬਖ਼ਸ਼ਸ ਕਰਨ 🙏'। ਦੇਖੋ ਇਹ ਵੀਡੀਓ:
ਕੰਠ ਕਲੇਰ ਨੂੰ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਵੀ ਖੂਬ ਪਿਆਰ ਮਿਲਦਾ ਹੈ। ਦੱਸ ਦੇਈਏ ਕਿ ਕਲਾਕਾਰ ਆਪਣੇ ਗੀਤਾਂ ਨਾਲ ਅੱਜ ਵੀ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਖਾਸ ਗੱਲ ਤਾਂ ਇਹ ਹੈ ਕਿ ਉਨ੍ਹਾਂ ਦੇ 13 ਸਾਲ ਪੁਰਾਣੇ ਗੀਤ ਅੱਜ ਵੀ ਦਰਸ਼ਕਾਂ ਵਿੱਚ ਉਸੇ ਖੁਸ਼ੀ ਅਤੇ ਉਤਸ਼ਾਹ ਨਾਲ ਸੁਣੇ ਜਾਂਦੇ ਹਨ।
ਕਲਾਕਾਰ ਦਾ 13 ਸਾਲ ਪਹਿਲਾਂ ਰਿਲੀਜ਼ ਹੋਇਆ ਗੀਤ ਕਾਸ਼ ਅੱਜ ਵੀ ਦਰਸ਼ਕਾਂ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਜਿਸ ਉੱਪਰ ਹਰ ਕੋਈ ਲਗਾਤਾਰ ਵੀਡੀਓਜ਼ ਬਣਾ ਰਿਹਾ ਹੈ। ਇਸ ਦੇ ਰੀਲਜ਼ ਕਲਾਕਾਰ ਵੱਲੋਂ ਆਪਣੇ ਸੋਸ਼ਲ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੇ ਗਏ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਅੱਜ ਵੀ ਆਪਣੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਦਰਸ਼ਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਉਨ੍ਹਾਂ ਦੀ ਗਾਇਕੀ ਅਤੇ ਗੀਤਾਂ ਨੂੰ ਅੱਜ ਵੀ ਪਹਿਲਾਂ ਜਿਨਾਂ ਹੀ ਪਿਆਰ ਦਿੱਤਾ ਜਾਂਦਾ ਹੈ। ਗੀਤਾਂ ਦੇ ਨਾਲ-ਨਾਲ ਕਲਾਕਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ।