Karan Aujla Palak Aujla Video: ਪੰਜਾਬੀ ਸਿੰਗਰ ਕਰਨ ਔਜਲਾ ਇੰਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਦੇ ਨਾਲ ਨਾਲ ਹਾਲ ਹੀ 'ਚ ਗਾਇਕ ਦਾ ਵਿਆਹ ਵੀ ਹੋਇਆ ਹੈ। ਇੰਨੀਂ ਦਿਨੀਂ ਉਹ ਆਪਣੀ ਪਤਨੀ ਦੇ ਨਾਲ ਵਿਆਹੁਤਾ ਜੀਵਨ ਦਾ ਅਨੰਦ ਮਾਣ ਰਿਹਾ ਹੈ। ਇਸ ਦਰਮਿਆਨ ਦੋਵੇਂ ਪਤੀ ਪਤਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਕਰਨ ਔਜਲਾ ਦੀ ਪਤਨੀ ਪਲਕ ਨਾਲ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਦੋਵੇਂ ਪਤੀ ਪਤਨੀ ਕਿਸੇ ਪਾਰਟੀ 'ਚ ਕੱਪਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਇਹ ਵੀਡੀਓ 'ਤੇ ਪ੍ਰਸ਼ੰਸਕ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਸ ਵੀਡੀਓ ਨੂੰ ਕਰਨ ਔਜਲਾ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਦੇਖੋ ਇਹ ਵੀਡੀਓ:
ਇਸ ਦੇ ਨਾਲ ਨਾਲ ਇਨ੍ਹਾਂ ਦੋਵਾਂ ਦੀਆਂ ਕਈ ਤਸਵੀਰਾਂ ਵੀ ਇਸ ਪਾਰਟੀ ਤੋਂ ਸਾਹਮਣੇ ਆਈਆਂ ਹਨ, ਜਿਸ ਵਿੱਚ ਦੋਵਾਂ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਦੀ ਤਸਵੀਰ 'ਤੇ ਖੂਬ ਪਿਆਰ ਲੁਟਾ ਰਹੇ ਹਨ। ਇਸ ਤਸਵੀਰ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਤਸਵੀਰ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ ਹਾਲ ਹੀ 'ਚ ਐਲਬਮ 'ਫੋਰ ਯੂ' ਰਿਲੀਜ਼ ਹੋਈ ਸੀ। ਇਸ ਈਪੀ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਹਾਲ ਹੀ 'ਚ ਨੈੱਟਫਲਿਕਸ ਦੀ ਫਿਲਮ 'ਮਰਡਰ ਮਿਸਟਰੀ 2' 'ਚ ਕਰਨ ਔਜਲਾ ਦੀ ਆਵਾਜ਼ ਗੂੰਜੀ ਸੀ। ਇਸ ਤੋਂ ਇਲਾਵਾ ਕਰਨ ਔਜਲਾ ਨੇ ਨਵੀਂ ਐਲਬਮ ਦਾ ਐਲਾਨ ਵੀ ਕਰ ਦਿੱਤਾ ਹੈ।