Gurdas Maan Special Message On Vaisakhi 2023: ਪੰਜਾਬੀ ਸਿੰਗਰ ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 4 ਦਹਾਕਿਆਂ ਤੋਂ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੁਨੀਆ 'ਤੇ ਰਾਜ ਕਰ ਰਹੇ ਹਨ। ਉਹ 65 ਸਾਲ ਦੇ ਹਨ ਅਤੇ ਹਾਲੇ ਵੀ ਇੰਡਸਟਰੀ 'ਚ ਐਕਟਿਵ ਹਨ। ਮਾਨ ਸਾਬ੍ਹ ਇੱਕ ਤੋਂ ਬਾਅਦ ਇੱਕ ਇੰਡਸਟਰੀ ਨੂੰ ਹਿੱਟ ਗਾਣੇ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ।


ਇਹ ਵੀ ਪੜ੍ਹੋ: ਅਸਦ ਅਹਿਮਦ ਦੇ ਐਨਕਾਊਂਟਰ 'ਤੇ ਖੁਸ਼ ਹੋਈ ਕੰਗਨਾ ਰਣੌਤ, ਯੋਗੀ ਆਦਿਤਿਆਨਾਥ ਨੂੰ ਬੋਲੀ- 'ਮੇਰੇ ਭਰਾ ਵਰਗਾ ਕੋਈ ਨਹੀਂ'


ਹਾਲ ਹੀ 'ਚ ਗੁਰਦਾਸ ਮਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਦੀ ਚਰਚਾ ਹੋ ਰਹੀ ਹੈ। ਗੁਰਦਾਸ ਮਾਨ ਨੇ ਇੱਕ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਸਮੇਤ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਨ ਆਪਣੇ ਘਰ ਵਿੱਚ ਸੋਫੇ 'ਤੇ ਬੈਠੇ ਹਨ ਅਤੇ ਇਸ ਦਰਮਿਆਨ ਢੋਲ ਵੱਜ ਰਿਹਾ ਹੈ ਅਤੇ ਗੁਰਦਾਸ ਮਾਨ ਢੋਲ ਦੀ ਥਾਪ 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਸਿੱਖ ਸੰਗਤਾਂ ਨੇ ਨਾਂ ਕੀ ਸੰਦੇਸ਼ ਦਿੱਤਾ ਹੈ, ਦੇਖੋ ਇਸ ਵੀਡੀਓ 'ਚ









ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਪੰਜਾਬੀ ਇੰਡਸਟਰੀ 'ਚ ਕਾਫੀ ਜ਼ਿਆਦਾ ਐਕਟਿਵ ਹਨ। ਉਨ੍ਹਾਂ ਦਾ ਨਵੇਂ ਸਾਲ ਮੌਕੇ 'ਚਿੰਤਾ ਨਾ ਕਰ ਯਾਰ' ਗਾਣਾ ਰਿਲੀਜ਼ ਹੋਇਆ ਸੀ। ਇਸ ਗਾਣੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਗੁਰਦਾਸ ਮਾਨ ਨੇ ਹਾਲ ਹੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਵੀ ਕੋਲੈਬ ਕੀਤਾ ਸੀ। ਦੋਵੇਂ ਮਾਨ ਦੇ ਪੁਰਾਣੇ ਗੀਤ 'ਛੱਲਾ' ਦੇ ਰੀਮੇਕ 'ਚ ਇਕੱਠੇ ਨਜ਼ਰ ਆਏ ਸੀ। 


ਇਹ ਵੀ ਪੜ੍ਹੋ: ਬੰਬੀਹਾ ਗਰੁੱਪ ਨੇ ਹੀ ਕਰਵਾਈ ਸੀ ਮਨਕੀਰਤ ਔਲਖ ਦੀ ਰੇਕੀ? ਪੰਜਾਬ ਪੁਲਿਸ ਮੋਟਰ ਸਾਈਕਲ ਸਵਾਰਾਂ ਦੀ ਕਰ ਰਹੀ ਪਛਾਣ