ਅਮੈਲੀਆ ਪੰਜਾਬੀ ਦੀ ਰਿਪੋਰਟ


Karan Aujla On Face Magazine Cover: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਇੰਨੀਂ ਦਿਨੀਂ ਗਾਇਕ ਆਪਣੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਕਰਨ ਦੀ ਐਲਬਮ ਦੇ ਗਾਣਿਆਂ 'ਤੇ ਇਸ ਸਮੇਂ ਪੂਰੀ ਦੁਨੀਆ ਥਿਰਕ ਰਹੀ ਹੈ। ਖਾਸ ਕਰਕੇ 'ਐਡਮਾਈਰਿੰਗ ਯੂ' ਗਾਣੇ ਨੂੰ ਸਭ ਤੋਂ ਜ਼ਿਆਦਾ ਪਿਆਰ ਮਿਲਿਆ ਹੈ।  


ਇਹ ਵੀ ਪੜ੍ਹੋ: ਸੰਨੀ ਦਿਓਲ ਤੋਂ ਆਮਿਰ ਖਾਨ, 90 ਦੇ ਦਹਾਕਿਆਂ 'ਚ ਇਹ ਸਟਾਰ ਕਿਡਜ਼ ਸ਼ਾਹਰੁਖ ਤੋਂ ਕਰਦੇ ਸੀ ਨਫਰਤ, ਕਾਮਯਾਬੀ ਤੋਂ ਸੀ ਸੜਦੇ


ਹੁਣ ਇਸ ਤੋਂ ਬਾਅਦ ਕਰਨ ਔਜਲਾ ਦਾ ਨਾਮ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਕਰਨ ਹਾਲ ਹੀ 'ਚ ਮਸ਼ਹੂਰ 'ਫੇਸ ਮੈਗਜ਼ੀਨ' ਦੇ ਕਵਰ ਪੇਜ 'ਤੇ ਨਜ਼ਰ ਆਇਆ ਹੈ। ਇਹ ਪ੍ਰਾਪਤੀ ਹਾਸਲ ਕਰਨ ਵਾਲਾ ਕਰਨ ਔਜਲਾ ਦੂਜਾ ਪੰਜਾਬੀ ਗਾਇਕ ਬਣ ਗਿਆ ਹੈ। ਦੱਸ ਦਈਏ ਕਿ ਇਸ ਤੋਂ ਦਿਲਜੀਤ ਦੋਸਾਂਝ ਫੇਸ ਮੈਗਜ਼ੀਨ ਦੇ ਕਵਰ 'ਤੇ ਨਜ਼ਰ ਆ ਚੁੱਕੇ ਹਨ। 


'ਫੇਸ ਮੈਗਜ਼ੀਨ' ਨੇ ਕਰਨ ਦੀ ਫੋਟੋ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਨਾਲ ਮੈਗਜ਼ੀਨ ਨੇ ਗਾਇਕ ਦੀ ਰੱਜ ਕੇ ਤਾਰੀਫਾਂ ਕੀਤੀਆਂ ਹਨ। ਮੈਗਜ਼ੀਨ ਨੇ ਆਪਣੀ ਪੋਸਟ 'ਚ ਲਿਿਖਿਆ, 'ਕਰਨ ਔਜਲਾ ਨੂੰ ਆਪਣੇ ਕਵਰ ਪੇਜ 'ਤੇ ਚਮਕਦਾ ਹੋਇਆ ਦੇਖ ਕੇ ਅਸੀਂ ਬਹੁਤ ਖੁਸ਼ ਹਾਂ। ਸੰਗੀਤ ਦੀ ਦੁਨੀਆ 'ਚ ਉਸ ਦੀ ਚਮਕ ਤੇ ਉਸ ਦਾ ਅਲੱਗ ਅੰਦਾਜ਼ ਤੁਹਾਨੂੰ ਉਸ ਦੇ ਬਾਰੇ ਪੜ੍ਹਨ ਲਈ ਮਜਬੂਰ ਕਰੇਗਾ। ਆਓ ਮਿਲ ਕੇ ਇਸ ਸੁਪਰਸਟਾਰ ਦੇ ਅਦਭੁਤ ਸੰਗੀਤਕ ਸਫਰ ਨੂੰ ਜਾਣੀਏ।' ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਐਲਬਮ ਨੇ ਕਈ ਵੱਡੇ ਰਿਕਾਰਡ ਬਣਾਏ ਹਨ। ਇਸ ਐਲਬਮ ਦੀ ਵਜ੍ਹਾ ਕਰਕੇ ਕਰਨ ਔਜਲਾ ਬਿਲਬੋਰਡ ਚਾਰਟ 'ਚ ਵੀ ਸ਼ਾਮਲ ਹੋ ਚੁੱਕਿਆ ਹੈ। ਖਾਸ ਕਰਕੇ ਕਰਨ ਨੂੰ ਉਸ ਦੇ ਗਾਣੇ 'ਐਡਮਾਈਰਿੰਗ ਯੂ' ਕਰਕੇ ਖੂਬ ਤਾਰੀਫਾਂ ਮਿਲੀਆਂ ਸੀ।


ਇਹ ਵੀ ਪੜ੍ਹੋ: ਫਿਲਮਾਂ 'ਚ ਬਹਾਦਰੀ ਦਿਖਾਉਣ ਵਾਲੇ ਅਕਸ਼ੈ ਕੁਮਾਰ ਦਾ ਜਦੋਂ ਅਸਲੀ ਡਾਕੂਆਂ ਨਾਲ ਹੋਇਆ ਸਾਹਮਣਾ, ਹੋ ਗਈ ਸੀ ਹਾਲਤ ਖਰਾਬ