Happy Birthday Karan Aujla: ਪੰਜਾਬੀ ਸਿੰਗਰ ਕਰਨ ਔਜਲਾ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੇ ਹਨ। ਔਜਲਾ ਦਾ ਜਨਮ ਖੰਨਾ ਦੇ ਪਿੰਡ ਘੁਰਾਲਾ ਵਿਖੇ 18 ਜਨਵਰੀ 1997 ਨੂੰ ਹੋਇਆ ਸੀ। ਕਰਨ ਔਜਲਾ ਨੇ ਆਪਣੇ ਜਨਮਦਿਨ ਦੇ ਮੌਕੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਦਿੱਤਾ ਹੈ। ਦਰਅਸਲ, ਉਨ੍ਹਾਂ ਨੇ ਜਨਮਦਿਨ ਮੌਕੇ ਆਪਣੀ ਨਵੀਂ ਈਪੀ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਪੋਸਟਰ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਰਨ ਔਜਲਾ ਦੇ ਬਚਪਨ ਦੀ ਝਲਕ ਨਜ਼ਰ ਆ ਰਹੀ ਹੈ। ਜਿਸ ਨੂੰ ਦਰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ।









ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਨਵੀਂ ਈਪੀ ਦਾ ਪੋਸਟਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, FOUR TRACKS... ਦਰਅਸਲ, ਇਸ ਈਪੀ ਵਿੱਚ ਕਰੀਬ ਚਾਰ ਗੀਤ ਹਨ। ਇਸ ਈਪੀ ਦਾ ਨਾਮ ਫੌਰ ਯੂ ਹੈ। ਫਿਲਹਾਲ ਕਰਨ ਵੱਲੋਂ ਸਾਂਝੇ ਕੀਤੇ ਪੋਸਟਰ ਨੂੰ ਦੇਖ ਪ੍ਰਸ਼ੰਸਕ ਈਪੀ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।






ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਮਿਊਜ਼ਿਕ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਔਜਲਾ ਦੇ ਹਾਲ ਹੀ 'ਚ 2 ਸਿੰਗਲ ਗਾਣੇ 'ਆਨ ਟੌਪ' ਤੇ 'ਡਬਲਿਊਵਾਈਟੀਬੀ' ਰਿਲੀਜ਼ ਹੋਏ ਸੀ। ਇਸ ਦੇ ਨਾਲ ਨਾਲ ਹਾਲ ਹੀ 'ਚ ਕਰਨ ਦਾ ਰੈਪਰ ਬਾਦਸ਼ਾਹ ਨਾਲ ਵੀ ਗਾਣਾ ਰਿਲੀਜ਼ ਹੋਇਆ ਸੀ। ਕਰਨ ਦੇ ਗਾਣਿਆਂ ਨੂੰ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਦਿੱਤਾ ਜਾਂਦਾ ਹੈ।


ਇਹ ਵੀ ਪੜ੍ਹੋ: ਪੰਜਾਬੀ ਗਾਇਕ ਵੀਤ ਬਲਜੀਤ ਨੇ ਪਤਨੀ ਸੋਨਮ ਮੁਲਤਾਨੀ ਨਾਲ ਤਸਵੀਰ ਕੀਤੀ ਸ਼ੇਅਰ, ਖੂਬਸੂਰਤੀ ਦੇ ਕਾਇਲ ਹੋਏ ਫੈਨਜ਼