Kaur B: ਪੰਜਾਬੀ ਗਾਇਕਾ ਕੌਰ ਬੀ ਨਫਰਤ ਕਨ ਵਾਲਿਆਂ ਦੇ ਨਿਸ਼ਾਨੇ 'ਤੇ, ਈਦ ਮੌਕੇ ਹਿਜਾਬ ਲੁੱਕ 'ਚ ਪੋਸਟ ਸ਼ੇਅਰ ਕਰ ਹੋਈ ਟਰੋਲ
Kaur B Trolled: ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਈਦ ਮੌਕੇ ਫੋਟੋ ਸ਼ੇਅਰ ਕੀਤੀ ਸੀ, ਹੁਣ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਉਸ ਨੇ ਈਦ ਦੇ ਮੌਕੇ ਚਾਰ ਦਿਨ ਪਹਿਲਾਂ ਹਿਜਾਬ ਲੁੱਕ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਈਦ ਮੁਬਾਰਕ ਕਿਹਾ ਸੀ
Kaur B Trolled: ਪੰਜਾਬੀ ਗਾਇਕਾ ਕੌਰ ਬੀ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ। ਉਸ ਦੇ ਗਾਣੇ ਵਿਆਹ ਤੇ ਪਾਰਟੀਆਂ ਦੀ ਸ਼ਾਨ ਹਨ। ਇੰਨੀਂ ਦਿਨੀਂ ਕੌਰ ਬੀ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਸੁਰਖੀਆਂ 'ਚ ਆ ਗਈ ਹੈ।
ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਈਦ ਮੌਕੇ ਇੱਕ ਫੋਟੋ ਸ਼ੇਅਰ ਕੀਤੀ ਸੀ, ਜਿਸ ਨੂੰ ਲੈਕੇ ਹੁਣ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਉਸ ਨੇ ਈਦ ਦੇ ਮੌਕੇ ਚਾਰ ਦਿਨ ਪਹਿਲਾਂ ਹਿਜਾਬ ਲੁੱਕ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਈਦ ਮੁਬਾਰਕ ਕਿਹਾ ਸੀ। ਇਸ ਤੋਂ ਬਾਅਦ ਉਸ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਦੇਖੋ ਉਸ ਦੀ ਇਹ ਪੋਸਟ:
View this post on Instagram
ਲੋਕ ਕਰ ਰਹੇ ਕਮੈਂਟ
ਲੋਕਾਂ ਨੇ ਕੌਰ ਬੀ ਨੂੰ ਇਸ ਪੋਸਟ ਦੀ ਵਜ੍ਹਾ ਕਰਕੇ ਕਾਫੀ ਟਰੋਲ ਕੀਤਾ ਹੈ। ਇੱਕ ਸ਼ਖਸ ਨੇ ਕਮੈਂਟ ਕੀਤਾ, 'ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੀ ਖਾਤਰ ਆਪਣੇ ਪੁੱਤਰ ਵਾਰ ਦਿੱਤੇ, ਉਨ੍ਹਾਂ ਨੂੰ ਯਾਦ ਕਰਲੋ।' ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ, 'ਈਦ ਮੁਸਲਮਾਨਾਂ ਦੀ ਹੁੰਦੀ ਆ, ਹਿੰਦੂਆਂ ਦੀ ਨੀ।' ਤੁਸੀਂ ਵੀ ਪੜ੍ਹੋ ਇਹ ਕਮੈਂਟ:
ਕਾਬਿਲੇਗੌਰ ਹੈ ਕਿ ਬਾਲੀਵੁੱਡ ਗਾਇਕ ਸ਼ਾਨ ਨੇ ਵੀ ਹਾਲ ਹੀ 'ਚ ਈਦ ਵਾਲੇ ਦਿਨ ਨਮਾਜ਼ ਪੜ੍ਹਦੇ ਹੋਏ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਖੂਬ ਟਰੋਲ ਕੀਤਾ ਗਿਆ ਸੀ। ਇਹ ਮੁੱਦਾ ਦੇਸ਼ ਭਰ ਵਿੱਚ ਕਾਫੀ ਜ਼ਿਆਦਾ ਭਖਿਆ ਸੀ। ਇਸ ਤੋਂ ਬਾਅਦ ਸ਼ਾਨ ਨੇ ਹੇਟਰਾਂ ਨੂੰ ਮੂੰਹਤੋੜ ਜਵਾਬ ਦਿੰਦੇ ਹੋਏ ਕਿਹਾ ਸੀ ਕਿ 'ਅਸੀਂ ਭਾਰਤ 'ਚ ਰਹਿੰਦੇ ਹਾਂ ਤੇ ਸਾਨੂੰ ਹਰ ਧਰਮ ਦੀ ਇੱਜ਼ਤ ਕਰਨਾ ਆਉਂਦਾ ਹੈ।' ਹੁਣ ਇਸ ਤੋਂ ਬਾਅਦ ਪੰਜਾਬੀ ਗਾਇਕਾ 'ਤੇ ਨਿਸ਼ਾਨਾ ਸਾਧਿਆ ਗਿਆ ਹੈ।