Kulwinder Billa Family: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਸਿੰਗਰ ਆਪਣੀ ਦਮਦਾਰ ਗਾਇਕੀ ਦੇ ਨਾਲ ਲੱਖਾਂ ਦਿਲਾਂ 'ਤੇ ਰਾਜ ਕਰ ਰਿਹਾ ਹੈ। ਬਿੱਲਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਬਿੱਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੇ ਹਨ, ਪਰ ਗਾਇਕ ਆਪਣੇ ਪਰਿਵਾਰ ਨੂੰ ਲਾਈਮਲਾਈਟ ਤੋਂ ਦੂਰ ਰੱਖਦਾ ਹੈ। 


ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਸ਼ਰਟਲੈੱਸ ਤਸਵੀਰ ਕੀਤੀ ਸ਼ੇਅਰ ਤਾਂ ਫੈਨਜ਼ ਬੋਲੇ- 'ਦੂਜਿਆਂ ਨੂੰ ਨਸੀਹਤ ਦਿੰਦੇ ਸਰੀਰ ਢਕਣ ਦੀ...'


ਇਸੇ ਲਈ ਹੀ ਸੋਸ਼ਲ ਮੀਡੀਆ 'ਤੇ ਕੁਲਵਿੰਦਰ ਬਿੱਲਾ ਤੇ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਘੱਟ ਦੇਖਣ ਨੂੰ ਮਿਲਦੀਆਂ ਹਨ। ਪਰ ਹੁਣ ਕੁਲਵਿੰਦਰ ਬਿੱਲਾ ਦੀਆਂ ਪਤਨੀ ਰਾਵੀ ਕੌਰ ਤੇ ਧੀ ਸਾਂਝ ਕੌਰ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਤੇ ਫੈਨਜ਼ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਕੁਲਵਿੰਦਰ ਬਿੱਲਾ ਤੇ ਉਨ੍ਹਾਂ ਦਾ ਪਰਿਵਾਰ ਕਿੰਨਾ ਸਾਦਗੀ ਪਸੰਦ ਹੈ। ਇਨ੍ਹਾ ਤਸਵੀਰਾਂ 'ਚ ਰਾਵੀ ਕੌਰ ਬਿਨਾਂ ਮੇਕਅੱਪ ਦੇ ਬਿਲਕੁਲ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ। ਤੁਸੀਂ ਵੀ ਦੇਖੋ ਇਹ ਕਿਊਟ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਕੁਲਵਿੰਦਰ ਬਿੱਲਾ ਦੀ ਗਿਣਤੀ ਇੰਡਸਟਰੀ ਦੇ ਟੌਪ ਕਲਾਕਾਰਾਂ 'ਚ ਹੁੰਦੀ ਹੈ। ਉਹ ਹਾਲ ਹੀ 'ਚ ਫਿਲਮ 'ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਕੁਲਵਿੰਦਰ ਬਿੱਲਾ ਦੇ ਨਾਲ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਰੂਪੀ ਗਿੱਲ, ਜੱਸ ਬਾਜਵਾ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਨੀਰੂ ਬਾਜਵਾ ਤੇ ਕੁਲਵਿੰਦਰ ਬਿੱਲਾ ਨੇ ਮਿਲ ਕੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਸੀ। ਇਸ ਫਿਲਮ ਦੇ ਦੂਜੇ ਪਾਰਟ (ਚੱਲ ਜਿੰਦੀਏ 2) ਦਾ ਐਲਾਨ ਵੀ ਹੋ ਗਿਆ ਹੈ। ਇਹ ਫਿਲਮ 2024 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਇਹ ਵੀ ਪੜ੍ਹੋ: ਬਰਖਾ ਨੇ ਅਧਿਕ ਦੇ ਮਨ ਪਾਖੀ ਲਈ ਭਰਿਆ ਜ਼ਹਿਰ, ਅਨੁਜ ਦੇ ਸਾਹਮਣੇ ਬੁਰੀ ਤਰ੍ਹਾਂ ਰੋਏਗੀ ਮਾਇਆ, ਦੇਖੋ ਐਪੀਸੋਡ