ਚੰਡੀਗੜ੍ਹ: ਜਲੰਧਰ ਦੇ ਦਿਉਲ ਨਗਰ 'ਚ ਰਹਿਣ ਵਾਲੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ 'ਤੇ ਉਸ ਦੀ ਪਤਨੀ, ਬੱਚਿਆਂ ਤੇ ਸਾਲੀ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ।


ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਪੰਜਾਬੀ ਗਾਇਕ ਦੇ ਘਰ ਬਾਹਰ ਕਰੀਬ ਦੋ ਘੰਟੇ ਹੰਗਾਮਾ ਹੋਇਆ, ਇਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ 'ਤੇ ਪਹੁੰਚੇ। ਉਨ੍ਹਾਂ ਬੱਚਿਆਂ ਤੇ ਪਤਨੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਉਧਰ, ਲਹਿੰਬਰ ਹੁਸੈਨਪੁਰੀ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।ਉਸ ਨੇ ਕਿਹਾ ਕਿ ਉਸ ਦੀ ਪਤਨੀ ਉਸ ਦੀ ਸਾਲੀ ਦੀਆਂ ਗੱਲਾਂ 'ਚ ਆ ਕੇ ਝਗੜਾ ਕਰ ਰਹੀ ਹੈ।


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਲਹਿੰਬਰ ਦੀ ਸਾਲੀ ਮੁਤਾਬਕ ਝਗੜਾ ਘਰ ਵਿੱਚ ਕਿਰਾਏਦਾਰ ਰੱਖਣ ਨੂੰ ਲੈ ਕੇ ਹੋਇਆ। ਉਸ ਨੇ ਇਲਜ਼ਾਮ ਲਾਏ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਤੇ ਸਾਰੇ ਪਰਿਵਾਰ ਨਾਲ ਕੁੱਟਮਾਰ ਕੀਤੀ।