Mankirt Aulakh New Video: ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਦੇ ਮਾਪੇ ਆਪਣੇ ਪੋਤੇ ਇਮਤਿਆਜ਼ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਆਪਣੇ ਪੋਤੇ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਮਨਕੀਰਤ ਔਲਖ ਦੇ ਪਿਤਾ ਆਪਣੇ ਪੋਤੇ ਨੂੰ ਕੜਾ ਪਾ ਰਹੇ ਹਨ ਅਤੇ ਉਨ੍ਹਾਂ ਦੀ ਮਾਂ ਪੋਤੇ ਨੂੰ ਗੋਦ ‘ਚ ਚੁੱਕ ਕੇ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ।









ਇਸ ਵੀਡੀਓ ‘ਚ ਸਾਰਾ ਪਰਿਵਾਰ ਬਹੁਤ ਹੀ ਖੁਸ਼ ਦਿਖਾਈ ਦੇ ਰਿਹਾ ਹੈ। ਮਨਕੀਰਤ ਔਲਖ ਦਾ ਪਰਿਵਾਰ ਬੱਚੇ ਦੇ ਸਵਾਗਤ ਲਈ ਇੱਕਠਾ ਹੋਇਆ ਨਜ਼ਰ ਆ ਰਿਹਾ ਹੈ। ਮਨਕੀਰਤ ਔਲਖ ਨੇ ਬੀਤੇ ਦਿਨ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ।






ਜਿਸ ‘ਚ ਉਹ ਏਅਰਪੋਰਟ ‘ਤੇ ਆਪਣੇ ਬੇਟੇ ਇਮਤਿਆਜ਼ ਦੇ ਨਾਲ ਨਜ਼ਰ ਆਏ ਸਨ। ਮਨਕੀਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਵੀ ਉਹ ਇੰਡਸਟਰੀ ਨੂੰ ਦੇ ਰਹੇ ਹਨ।


ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਮਨਕੀਰਤ ਔਲਖ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਭਲਵਾਨੀ ਕਰਦੇ ਹੁੰਦੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਿਸਮਤ ਗਾਇਕੀ ਦੇ ਖੇਤਰ ‘ਚ ਅਜ਼ਮਾਈ ਤਾਂ ਗਾਇਕੀ ਦੇ ਖੇਤਰ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ।