Mankirt Aulakh Baby: ਪੰਜਾਬੀ ਸਿੰਗਰ ਮਨਕੀਰਤ ਔਲਖ ਕਿਸੇ ਨਾ ਕਿਸੇ ਕਾਰਨ ਤੋਂ ਸੁਰਖੀਆਂ `ਚ ਛਾਏ ਰਹਿੰਦੇ ਹਨ। ਹਾਲ ਹੀ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ ਸੀ। ਇਸੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮਨਕੀਰਤ ਔਲਖ ਦਾ ਇੱਕ ਬੇਟਾ ਇਮਤਿਆਜ਼ ਸਿੰਘ ਔਲਖ ਹੈ। ਜਿਸ ਦਾ ਜਨਮ 21 ਜੂਨ 2022 ਨੂੰ ਹੋਇਆ। ਉਸ ਤੋਂ ਬਾਅਦ ਤੋਂ ਅਕਸਰ ਸਿੰਗਰ ਆਪਣੇ ਬੇਟੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰਦੇ ਰਹਿੰਦੇ ਹਨ। 


ਮਨਕੀਰਤ ਔਲਖ ਨੇ ਆਪਣੇ ਬੇਟੇ ਇਮਤਿਆਜ਼ ਔਲਖ ਦੀ ਤਾਜ਼ਾ ਵੀਡੀਓ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਔਲਖ ਦੇ ਫ਼ੈਨਜ਼ ਇਸ ਵੀਡੀਓ ਨੂੰ ਰੱਜ ਕੇ ਪਿਆਰ ਦੇ ਰਹੇ ਹਨ । ਦੇਖੋ ਵੀਡੀਓ:









ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਕੈਨੇਡਾ `ਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਹਾਲ ਹੀ `ਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਸਿੰਗਰ ਨੇ ਦੇਸ਼ ਛੱਡ ਦਿੱਤਾ ਸੀ। ਦਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬੰਬੀਹਾ ਗੈਂਗ ਵੱਲੋਂ ਮਨਕੀਰਤ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਰਾਤੋ ਰਾਤ ਪੰਜਾਬ ਛੱਡ ਦਿਤਾ ਸੀ।  


ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ `ਕਿਸਮਤ` ਦੇ ਚਾਰ ਸਾਲ ਪੂਰੇ, ਸਰਗੁਣ ਮਹਿਤਾ ਨੇ ਸ਼ੇਅਰ ਕੀਤੀ ਪੋਸਟ