ਅਮੈਲੀਆ ਪੰਜਾਬੀ ਦੀ ਰਿਪੋਰਟ


Happy Birthday Nimrat Khaira: ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਨਿਮਰਤ ਖਹਿਰਾ ਦੀ ਗਿਣਤੀ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਮਹਿਲਾ ਕਲਾਕਾਰਾਂ 'ਚ ਹੁੰਦੀ ਹੈ। ਅੱਜ ਯਾਨਿ 8 ਅਗਸਤ ਨੂੰ ਗਾਇਕਾ ਤੇ ਅਦਾਕਾਰਾ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਿਮਰਤ ਲਈ ਇਕ ਸਫਲ ਗਾਇਕ ਵਜੋਂ ਉੱਭਰਨਾ ਅਸਾਨ ਨਹੀਂ ਸੀ। ਨਿਮਰਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਖੂਬ ਸੰਘਰਸ਼ ਕੀਤਾ ਹੈ।  


ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਰੱਜ ਕੇ ਲਾਈ ਟਰੋਲ ਕਰਨ ਵਾਲਿਆਂ ਦੀ ਕਲਾਸ, ਬੋਲੇ- 'ਹਿੰਮਤ ਹੈ ਤਾਂ ਮੂੰਹ 'ਤੇ ਆ ਕੇ ਬੋਲੋ, ਸੋਸ਼ਲ ਮੀਡੀਆ 'ਤੇ..'


ਨਿਮਰਤ ਖਹਿਰਾ ਦਾ ਅਸਲੀ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਉਸ ਦਾ ਜਨਮ 8 ਅਗਸਤ 1992 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਕਾਫੀ ਸ਼ੌਕ ਸੀ। ਦੱਸ ਦਈਏ ਕਿ ਨਿਮਰਤ ਖਹਿਰਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। 


2012 'ਚ ਜਿੱਤਿਆ ਵਾਇਸ ਆਫ ਪੰਜਾਬ ਦਾ ਖਿਤਾਬ
ਦੱਸ ਦਈਏ ਕਿ ਨਿਮਰਤ ਖਹਿਰਾ ਦੀ ਗਾਇਕੀ ਦਾ ਸਫਰ ਇੱਕ ਗਾਇਕੀ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ' ਤੋਂ ਹੋਇਆ ਸੀ। ਉਸ ਨੇ ਸਾਲ 2012 'ਚ ਵਾਇਸ ਆਫ ਪੰਜਾਬ ਦੇ ਤੀਜੇ ਸੀਜ਼ਨ 'ਚ ਭਾਗ ਲਿਆ। ਇਹ ਸੀਜ਼ਨ ਦੀ ਜੇਤੂ ਨਿਮਰਤ ਹੀ ਸੀ। ਪਰ ਇਹ ਤਾਂ ਨਿਮਰਤ ਦੇ ਸੰਘਰਸ਼ ਦੀ ਸ਼ੁਰੂਆਤ ਹੀ ਸੀ।


ਅਸਾਨ ਨਹੀਂ ਸੀ ਗਾਇਕ ਬਣਨ ਦਾ ਸਫਰ
ਆਪਣੀ ਗਾਇਕੀ ਦੇ ਸਫਰ ਬਾਰੇ ਗੱਲ ਕਰਦਿਆਂ ਨਿਮਰਤ ਕਹਿੰਦੀ ਹੈ ਕਿ 2012 'ਚ ਗਾਇਕੀ ਰਿਐਲਟੀ ਸ਼ੋਅ ਜਿੱਤਣ ਦੇ ਬਾਵਜੂਦ ਉਸ ਨੂੰ 2 ਸਾਲ ਕੰਮ ਨਹੀਂ ਮਿਿਲਿਆ ਸੀ। ਕਿਉਂਕਿ ਉਹ ਚੰਗੇ ਪ੍ਰੋਜੈਕਟਸ ਨਾਲ ਜੁੜਨਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਗਾਇਕੀ ਦੀ ਦੁਨੀਆ 'ਚ ਕਦਮ ਰੱਖਣ ਲਈ ਕਾਹਲੀ ਨਹੀਂ ਕੀਤੀ। 









2014 'ਚ ਮਿਲਿਆ ਸੀ ਪਹਿਲਾ ਬਰੇਕ
ਨਿਮਰਤ ਖਹਿਰਾ ਦਾ ਪਹਿਲਾ ਗਾਣਾ 2014 'ਚ ਰਿਲੀਜ਼ ਹੋਇਆ ਸੀ। ਨਿਮਰਤ ਕਹਿੰਦੀ ਹੈ ਕਿ ਉਸ ਦਾ ਗਾਇਕਾ ਬਣਨ ਦਾ ਸਫਰ ਅਸਾਨ ਨਹੀਂ ਸੀ। ਉਸ ਨੂੰ ਬਹੁਤ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਪਰ ਉਸ ਨੂੰ ਹਮੇਸ਼ਾ ਪਤਾ ਸੀ ਕਿ ਉਹ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੀ ਹੈ ਤੇ ਉਹ ਆਪਣੇ ਮਕਸਦ ਵੱਲ ਡਟੀ ਰਹੀ। ਇਸ ਦੇ ਨਾਲ ਨਾਲ ਨਿਮਰਤ ਕਹਿੰਦੀ ਹੈ ਕਿ ਉਸ ਨੂੰ ਹਮੇਸ਼ਾ ਹੀ ਪਰਮਾਤਮਾ 'ਚ ਪੂਰਾ ਵਿਸ਼ਵਾਸ ਸੀ। ਇਸ ਦੇ ਨਾਲ ਹੀ ਉਸ ਦੇ ਮਾਪਿਆਂ ਤੇ ਟੀਮ ਬਰਾਊਨ ਸਟੂਡੀਓਜ਼ ਹਮੇਸ਼ਾ ਉਸ ਨਾਲ ਡਟ ਕੇ ਖੜੇ ਰਹੇ। ਇਸ ਲਈ ਉਹ ਉਸ ਜਗ੍ਹਾ 'ਤੇ ਪਹੁੰਚ ਪਾਈ, ਜਿੱਥੇ ਉਹ ਅੱਜ ਹੈ।


ਇਸ ਗਾਣੇ ਨੇ ਬਦਲੀ ਜ਼ਿੰਦਗੀ
ਨਿਮਰਤ ਖਹਿਰਾ ਨੇ ਗਾਇਕੀ ਦਾ ਸਫਰ 2014 'ਚ ਸ਼ੁਰੂ ਕੀਤਾ ਸੀ, ਪਰ ਉਸ ਨੂੰ 2014 'ਚ ਸਫਲਤਾ ਨਹੀਂ ਮਿਲੀ। ਉਸ ਨੇ 2015 'ਚ ਨਿਸ਼ਾਨ ਭੁੱਲਰ ਨਾਲ 'ਰੱਬ ਕਰਕੇ' ਗਾਣੇ ਨੂੰ ਆਪਣੀ ਅਵਾਜ਼ ਦਿੱਤੀ, ਪਰ ਇਸ ਗਾਣੇ 'ਚ ਲਾਈਮਲਾਈਟ ਨਿਸ਼ਾਨ ਲੈ ਗਿਆ। ਇਸ ਤੋਂ ਬਾਅਦ ਨਿਮਰਤ ਦਾ ਗਾਣਾ 'ਇਸ਼ਕ ਕਚਿਹਰੀ' ਆਇਆ। ਇਹੀ ਉਹ ਗਾਣਾ ਸੀ ਜਿਸ ਨੇ ਨਿਮਰਤ ਦੀ ਜ਼ਿੰਦਗੀ ਬਦਲ ਦਿੱਤੀ। ਨਿਮਰਤ ਪੰਜਾਬੀ ਇੰਡਸਟਰੀ ਦੀ ਸਟਾਰ ਗਾਇਕਾ ਬਣ ਗਈ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।


3 ਮਿਲੀਅਨ ਡਾਲਰ ਜਾਇਦਾਦ ਦੀ ਹੈ ਮਾਲਕਣ
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੇ ਕਾਮਯਾਬ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਇਕਲੌਤੀ ਪੰਜਾਬੀ ਗਾਇਕਾ ਹੈ, ਜੋ ਬਿਲਬੋਰਡ 'ਤੇ ਇੱਕ ਮਹੀਨੇ 'ਚ ਲਗਾਤਾਰ 2 ਵਾਰ ਫੀਚਰ ਹੋ ਚੁੱਕੀ ਹੈ। ਉਸ ਦੇ ਗਾਣਿਆਂ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ। ਦੱਸ ਦਈਏ ਕਿ ਨਿਮਰਤ ਖਹਿਰਾ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਹੈ। ਇੰਟਰਨੈੱਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਨਿੰਮੋ 3 ਮਿਲੀਅਨ ਡਾਲਰ (ਅਮਰੀਕੀ) ਯਾਨਿ 25 ਕਰੋੜ ਜਾਇਦਾਦ ਦੀ ਮਾਕਲਣ ਹੈ।


ਕਿੰਨੀ ਪੜ੍ਹੀ ਲਿਖੀ ਹੈ ਨਿਮਰਤ ਖਹਿਰਾ?
ਦੱਸ ਦਈਏ ਕਿ ਨਿਮਰਤ ਖਹਿਰਾ ਦੇ ਪਿਤਾ ਜੰਗਲਾਤ ਵਿਭਾਗ 'ਚ ਅਫਸਰ ਹਨ, ਜਦਕਿ ਉਸ ਦੀ ਮਾਂ ਵੀ ਸਰਕਾਰੀ ਟੀਚਰ ਹੈ। ਨਿਮਰਤ ਦੇ ਘਰ ਹਮੇਸ਼ਾ ਹੀ ਪੜ੍ਹਾਈ ਲਿਖਾਈ ਦਾ ਮਾਹੌਲ ਰਿਹਾ ਸੀ। ਇਸ ਕਰਕੇ ਉਸ ਨੇ ਬਾਇਓਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੈ। ਦੱਸ ਦਈਏ ਕਿ ਬਾਇਓਤਕਨਾਲੋਜੀ ਵੀ ਡਾਕਟਰੀ ਦੀ ਪੜ੍ਹਾਈ 'ਚ ਹੀ ਆਉਂਦੀ ਹੈ। ਪਰ ਗਾਇਕੀ 'ਚ ਦਿਲਚਸਪੀ ਹੋਣ ਕਾਰਨ ਉਸ ਨੇ ਇਸ ਖੇਤਰ 'ਚ ਕਰੀਅਰ ਬਣਾਉਣ ਦਾ ਨਹੀਂ ਸੋਚਿਆ।


ਇਹ ਵੀ ਪੜ੍ਹੋ: ਹਾਲੀਵੁੱਡ 'ਚ ਵੀ ਹੁੰਦਾ ਕਾਸਟਿੰਗ ਕਾਊਚ, ਲੇਡੀ ਗਾਗਾ ਨੇ ਦੱਸੀ ਹੱਡਬੀਤੀ, ਬੋਲੀ- 'ਮੈਨੂੰ ਪ੍ਰੋਡਿਊਸਰ ਨੇ ਕਿਹਾ ਕੱਪੜੇ ਉਤਾਰ'