Parmish Verma Shares Adorable Pic With Daughter Sadaa: ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾਂ (Parmish Verma) ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਕਲਾਕਾਰ ਆਪਣੇ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਰਹਿੰਦੇ ਹਨ। ਆਪਣੇ ਕੰਮ ਦੇ ਨਾਲ-ਨਾਲ ਪਰਮੀਸ਼ ਪਰਿਵਾਰ ਨੂੰ ਪੂਰਾ ਸਮਾਂ ਦੇ ਰਹੇ ਹਨ। ਇਸ ਵਿਚਕਾਰ ਉਹ ਆਪਣੀ ਧੀ ਸਦਾ ਨਾਲ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਹਨ। ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਧੀ ਸਦਾ ਨਾਲ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਗਈ ਹੈ।


ਇਹ ਵੀ ਪੜ੍ਹੋ: ਸੈਫ ਅਲੀ ਖਾਨ ਬੇਟੇ ਤੈਮੂਰ ਦੀ ਵਜ੍ਹਾ ਕਰਕੇ ਹੋਏ ਬੁਰੀ ਤਰ੍ਹਾਂ ਟਰੋਲ, ਦੇਖੋ ਇਹ ਵੀਡੀਓ


ਪਰਮੀਸ਼ ਵਰਮਾ  ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਤਸਵੀਰ ਨੂੰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, 'ਮੇਰਾ ਸਾਰੇ ਦਾ ਸਾਰਾ ਪਿਆਰ ਤੇਰੇ ਲਈ ਸਦਾ।❤️' #Forever #ਸਦਾ...  ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਕਈਆਂ ਵੱਲੋਂ ਇਸ ਤਸਵੀਰ ਉੱਪਰ ਹਾਰਟ ਵਾਲੇ ਇਮੋਜ਼ੀ ਸ਼ੇਅਰ ਕੀਤੇ ਗਏ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਨਜ਼ਰ ਨਾ ਲੱਗੇ...









ਵਰਕਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਵਰਮਾ ਵੱਲੋਂ ਹਾਲ ਹੀ ਵਿੱਚ ਆਪਣੇ ਟੂਰ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਕਲਾਕਾਰ 16 ਦਸੰਬਰ ਨੂੰ ਭੋਪਾਲ, 17 ਨੂੰ ਦੇਹਰਾਦੂਨ ਅਤੇ 25 ਨੂੰ ਕੋਲਕਾਤਾ ਵਿੱਚ ਸ਼ੋਅ ਕਰਨ ਪਹੁੰਚਣਗੇ। ਜਿਸਦਾ ਇੱਕ ਪੋਸਟਰ ਵੀ ਕਲਾਕਾਰ ਵੱਲੋਂ ਸ਼ੇਅਰ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਬਣੇ ਫਾਸਟ ਫੂਡ ਕੰਪਨੀ ਮੈਕਡੌਨਲਡ ਦੇ ਬਰਾਂਡ ਅੰਬੈਸਡਰ