Geet Grewal Wore Manish Malhotra Designed Lehnga In Her Wedding: ਪੰਜਾਬੀ ਸਿੰਗਰ ਮਨੀਸ਼ ਮਲਹੋਤਰਾ ਦਾ ਵਿਆਹ ਗੀਤ ਗਰੇਵਾਲ ਨਾਲ ਹੋ ਚੁੱਕਿਆ ਹੈ। ਦੋਵਾਂ ਦੇ ਵਿਆਹ ਨੂੰ 1 ਸਾਲ ਹੋ ਗਿਆ ਹੈ ਅਤੇ ਹੁਣ ਇਨ੍ਹਾਂ ਦੇ ਘਰ ਹਾਲ ਹੀ ਇੱਕ ਨੰਨ੍ਹੀ ਪਰੀ ਵੀ ਆਈ ਹੈ। ਕੀ ਤੁਹਾਨੂੰ ਪਤਾ ਹੈ ਕਿ ਗੀਤ ਗਰੇਵਾਲ ਨੇ ਆਪਣੇ ਵਿਆਹ ‘ਚ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ ਪਹਿਨਿਆ ਸੀ। ਮਨੀਸ਼ ਮਲਹੋਤਰਾ ਬਾਲੀਵੁੱਡ ਦਾ ਪ੍ਰਸਿੱਧ ਫੈਸ਼ਨ ਡਿਜ਼ਾਇਨਰ ਹੈ। ਉਸ ਦੇ ਡਿਜ਼ਾਇਨ ਕੀਤੇ ਕੱਪੜੇ ਪੂਰੀ ਬਾਲੀਵੁੱਡ ਇੰਡਸਟਰੀ ਪਹਿਨਦੀ ਹੈ। ਇਹੀ ਨਹੀਂ ਉਸ ਦੇ ਡਿਜ਼ਾਇਨ ਕੀਤੇ ਕੱਪੜਿਆਂ ਦੀ ਕੀਮਤ ਲੱਖਾਂ ‘ਚ ਹੁੰਦੀ ਹੈ।


ਹੁਣ ਤੁਸੀਂ ਸੋਚੋਗੇ ਕਿ ਅਸੀਂ ਹੁਣ ਇਹ ਗੱਲ ਕਿਉਂ ਕਰ ਰਹੇ ਹਾਂ। ਦਰਅਸਲ, ਪਰਮੀਸ਼ ਵਰਮਾ ਦੀ ਪਤਨੀ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਆਪਣੇ ਵਿਆਹ ਦੇ ਫੰਕਸ਼ਨ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਪਰਮੀਸ਼ ਵਰਮਾ ਨਾਲ ਨਜ਼ਰ ਆ ਰਹੀ ਹੈ।




ਇਸ ਤਸਵੀਰ ਨੂੰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਲਹਿੰਗੇ ਦੀ ਕੀਮਤ 15-20 ਲੱਖ ਤੱਕ ਹੋ ਸਕਦੀ ਹੈ। 




ਇਹੀ ਨਹੀਂ ਗੀਤ ਗਰੇਵਾਲ ਨੇ ਆਪਣੇ ਅਨੰਦ ਕਾਰਜ ਦੇ ਸਮੇਂ ਜੋ ਲਾਲ ਲਹਿੰਗਾ ਪਹਿਨਿਆ ਸੀ ਉਹ ਵੀ ਮਨੀਸ਼ ਮਲਹੋਤਰਾ ਨੇ ਹੀ ਡਿਜ਼ਾਇਨ ਕੀਤਾ ਸੀ। ਮਨੀਸ਼ ਮਲਹੋਤਰਾ ਨੇ ਗੀਤ ਲਈ ਇਸ ਲਹਿੰਗੇ ਨੂੰ ਪੰਜਾਬੀ ਸਟਾਇਲ ‘ਚ ਤਿਆਰ ਕੀਤਾ ਸੀ। ਗੀਤ ਇਸ ਲਹਿੰਗੇ ਵਿੱਚ ਕਾਫ਼ੀ ਜਚ ਰਹੀ ਸੀ। 









ਇਸ ਦੇ ਨਾਲ ਨਾਲ ਗੀਤ ਗਰੇਵਾਲ ਨੇ ਆਪਣੇ ਸੰਗੀਤ ਤੇ ਮਹਿੰਦੀ ਦੇ ਫੰਕਸ਼ਨਾਂ ‘ਚ ਬਾਲੀਵੁੱਡ ਦੇ ਪ੍ਰਸਿੱਧ ਫੈਸ਼ਨ ਡਿਜ਼ਾਇਨਰ ਸੱਬਿਆਸਾਚੀ ਦੇ ਡਿਜ਼ਾਇਨ ਕੀਤੇ ਲਹਿੰਗੇ ਪਾਏ ਸੀ। ਸੱਬਿਆਸਾਚੀ ਉਹੀ ਫੈਸ਼ਨ ਡਿਜ਼ਾਇਨਰ ਹੈ, ਜਿਸ ਨੇ ਬਿਪਾਸ਼ਾ ਬਾਸੂ, ਦੀਪਿਕਾ ਪਾਦੂਕੋਣ ਤੇ ਸੋਨਮ ਕਪੂਰ ਦੇ ਵਿਆਹ ਦੇ ਜੋੜਿਆਂ ਨੂੰ ਡਿਜ਼ਾਇਨ ਕੀਤਾ ਸੀ। 


ਇਹ ਵੀ ਪੜ੍ਹੋ: ਅਫਸਾਨਾ ਖਾਨ ਨੇ ਬਚਪਨ ਦੀ ਤਸਵੀਰ ਕੀਤੀ ਸ਼ੇਅਰ, ਕਿਹਾ- ਬਹੁਤ ਨੇੜਿਓਂ ਦੇਖਿਆ ਬੁਰਾ ਟਾਇਮ