Parmish Verma Wishes His Brother Sukhman Verma On His Birthday: ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ਅਕਸਰ ਹੀ ਲਾਈਮਲਾਈਟ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਨੇ ਢਾਈ ਕਰੋੜ ਦੀ ਮਰਸਡੀਜ਼ ਕਾਰ ਖਰੀਦੀ ਸੀ। ਇਸ ਦੀ ਚਾਰੇ ਪਾਸੇ ਖੂਬ ਚਰਚਾ ਹੋਈ ਸੀ। ਪਰਮੀਸ਼ ਵਰਮਾ ਆਪਣੇ ਗੀਤਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੇ ਹਨ।
ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਮਨ ਵਰਮਾ ਦਾ ਅੱਜ ਜਨਮਦਿਨ ਹੈ। ਇਸ ਮੌਕੇ ਗਾਇਕ ਨੇ ਆਪਣੇ ਛੋਟੇ ਭਰਾ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਜਣੇ ਜਨਮਦਿਨ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਪਰਮੀਸ਼ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਹੈੱਪੀ ਬਰਥਡੇ ਸੁਖਮਨ ਵਰਮਾ। ਰੱਬ ਕਰੇ ਜ਼ਿੰਦਗੀ ਦੀ ਹਰ ਖੁਸ਼ੀ ਤੈਨੂੰ ਮਿਲੇ।' ਦੇਖੋ ਇਹ ਪੋਸਟ:
ਦੱਸ ਦਈਏ ਕਿ ਪਰਮੀਸ਼ ਵਰਮਾ ਆਪਣੇ ਭਰਾ ਬਹੁਤ ਹੀ ਖਾਸ ਬੌਂਡਿੰਗ ਸ਼ੇਅਰ ਕਰਦੇ ਹਨ। ਉਹ ਅਕਸਰ ਸੁਖਮਨ ਨਾਲ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਸੁਖਮਨ ਵਰਮਾ ਵੀ ਪੰਜਾਬੀ ਇੰਡਸਟਰੀ 'ਚ ਕਲਾਕਾਰ ਹੈ।
ਪਰਮੀਸ਼ ਵਰਮਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦੇ ਹਾਲ ਹੀ ;ਚ 'ਨੋ ਰੀਜ਼ਨ', 'ਕੁਵੈਤ' ਤੇ 'ਪੰਜਾਬੀ ਦਾਬ' ਵਰਗੇ ਗਾਣੇ ਰਿਲੀਜ਼ ਹੋਏ ਹਨ। ਇਨ੍ਹਾਂ ਸਾਰਿਆਂ ਗਾਣਿਆਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਪਿਛਲੇ ਸਾਲ ਸ਼ੈਰੀ ਮਾਨ ਨਾਲ ਵਿਵਾਦ ਕਰਕੇ ਵੀ ਸੁਰਖੀਆਂ 'ਚ ਰਹੇ ਸੀ। ਖੈਰ ਹੁਣ ਲੱਗਦਾ ਹੈ ਕਿ ਦੋਵੇਂ ਸ਼ਾਂਤ ਹਨ। ਇਸ ਤੋਂ ਪਹਿਲਾਂ ਪਰਮੀਸ਼ ਤੇ ਸ਼ੈਰੀ ਇੱਕ ਦੂਜੇ ਦੀ ਸੋਸ਼ਲ ਮੀਡੀਆ 'ਤੇ ਖੂਬ ਬੇਇੱਜ਼ਤੀ ਕਰਦੇ ਸੀ। ਦੋਵੇਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਸੀ।