Prabh Gill Video: ਪੰਜਾਬੀ ਗਾਇਕ ਪ੍ਰਭ ਗਿੱਲ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ `ਚ ਕਈ ਹਿੱਟ ਗੀਤ ਗਾਏ ਹਨ। ਇੰਨੀਂ ਦਿਨੀਂ ਪ੍ਰਭ ਗਿੱਲ ਲਾਈਮਲਾਈਟ ਤੋਂ ਥੋੜ੍ਹਾ ਦੂਰ ਰਹਿਣਾ ਪਸੰਦ ਕਰਦੇ ਹਨ, ਪਰ ਹਾਲ ਹੀ `ਚ ਗਾਇਕ ਵੱਲੋਂ ਸ਼ੇਅਰ ਕੀਤੀ ਵੀਡੀਓ ਨੇ ਸਾਰਿਆਂ ਦਾ ਧਿਆਨ ਉਨ੍ਹਾਂ ਦੇ ਵੱਲ ਖਿੱਚ ਲਿਆ ਹੈ। 


ਪ੍ਰਭ ਗਿੱਲ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਹਾੜਾਂ ਦੇ ਖੂਬਸੂਰਤ ਨਜ਼ਾਰਿਆਂ ਦਾ ਅਨੰਦ ਮਾਣ ਰਹੇ ਹਨ। ਇਸ ਦੇ ਨਾਲ ਨਾਲ ਸਿੰਗਰ ਦੇ ਹੱਥ `ਚ ਚਾਹ ਦਾ ਗਲਾਸ ਵੀ ਨਜ਼ਰ ਆ ਰਿਹਾ ਹੈ। ਗਾਇਕ ਵੱਲੋਂ ਲਿਖੀ ਗਈ ਕੈਪਸ਼ਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਵੇਰੇ ਸਵੇਰੇ ਉੱਠ ਕੇ ਪਹਾੜਾਂ ਦੇ ਖੂਬਸੂਰਤ ਨਜ਼ਾਰੇ ਦੇਖ ਰਹੇ ਹਨ ਤੇ ਨਾਲ ਹੀ ਚਾਹ ਦਾ ਅਨੰਦ ਮਾਣ ਰਹੇ ਹਨ।









ਹਰ ਪੰਜਾਬੀ ਵਾਂਗ ਪ੍ਰਭ ਗਿੱਲ ਵੀ ਚਾਹ ਦੇ ਕਾਫ਼ੀ ਸ਼ੌਕੀਨ ਹਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕੈਪਸ਼ਨ `ਚ `ਟੀਲਵਰਜ਼` ਲਿਖਿਆ ਹੈ। ਦਸ ਦਈਏ ਕਿ ਪ੍ਰਭ ਗਿੱਲ ਇੰਨੀਂ ਦਿਨੀਂ ਲਾਈਮਲਾਈਟ ਤੋਂ ਕਾਫ਼ੀ ਦੂਰ ਹਨ। ਪਰ ਉਹ ਪੰਜਾਬੀ ਇੰਡਸਟਰੀ `ਚ ਕਾਫ਼ੀ ਐਕਟਿਵ ਹਨ। ਇਸ ਦੇ ਨਾਲ ਨਾਲ ਗਾਇਕ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਪ੍ਰਭ ਗਿੱਲ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ `ਤੇ ਹੀ 1.9 ਮਿਲੀਅਨ ਯਾਨਿ 19 ਲੱਖ ਫ਼ਾਲੋਅਰਜ਼ ਹਨ।