Sharry Mann: ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਐਲੋਨ ਮਸਕ ਦੀ ਜੰਮ ਕੇ ਕੀਤੀ ਤਾਰੀਫ, ਇਹ ਹੈ ਵਜ੍ਹਾ
Sharry Mann Elon Musk: ਸ਼ੈਰੀ ਮਾਨ ਨੇ ਹਾਲ ਹੀ ‘ਚ ਟੈਸਲਾ ਦੀ ਨਵੀਂ ਕਾਰ ਖਰੀਦੀ ਸੀ, ਜਿਸ ਤੋਂ ਬਾਅਦ ਗਾਇਕ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਇਹੀ ਨਹੀਂ ਸ਼ੈਰੀ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਸੋਸ਼ਲ ਮੀਡੀਆ ‘ਤੇ ਕੀਤਾ ਹੈ
Sharry Mann Praises Elon Musk: ਪੰਜਾਬੀ ਸਿੰਗਰ ਸ਼ੈਰੀ ਮਾਨ ਕਿਸੇ ਨਾ ਕਿਸੇ ਕਾਰਨ ਤੋਂ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਗਾਇਕ ਪਰਮੀਸ਼ ਵਰਮਾ ਨਾਲ ਵਿਵਾਦ ਕਰਕੇ ਸੁਰਖੀਆਂ ‘ਚ ਰਿਹਾ। ਇਸ ਤੋਂ ਬਾਅਦ ਸ਼ੈਰੀ ਨੇ ਪੋਸਟ ਪਾ ਕੇ ਕਮਬੈਕ ਦਾ ਐਲਾਨ ਕੀਤਾ ਅਤੇ ਇੰਡਸਟਰੀ ‘ਚ ਮੁੜ ਧਮਾਕੇਦਾਰ ਕਮਬੈਕ ਕੀਤਾ। ਹਾਲਾਂਕਿ ਗਾਇਕ ਪਹਿਲਾਂ ਵੀ ਇੰਡਸਟਰੀ ‘ਚ ਸਰਗਰਮ ਰਿਹਾ, ਪਰ ਸ਼ੈਰੀ ਦਾ ਕਹਿਣਾ ਸੀ ਕਿ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਉਹ ਡਿਪਰੈਸ਼ਨ ‘ਚ ਚਲੇ ਗਏ ਸੀ। ਪਰ ਹੁਣ ਉਨ੍ਹਾਂ ਨੇ ਠਾਣ ਲਈ ਹੈ ਕਿ ਉਹ ਮੁੜ ਤੋਂ ਉੱਠ ਖੜੇ ਹੋਣਗੇ।
ਹੁਣ ਗਾਇਕ ਫ਼ਿਰ ਤੋਂ ਸੁਰਖੀਆਂ ‘ਚ ਸੀ। ਸ਼ੈਰੀ ਨੇ ਹਾਲ ਹੀ ‘ਚ ਟੈਸਲਾ ਦੀ ਨਵੀਂ ਕਾਰ ਖਰੀਦੀ ਸੀ, ਜਿਸ ਤੋਂ ਬਾਅਦ ਗਾਇਕ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਇਹੀ ਨਹੀਂ ਸ਼ੈਰੀ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਐਲੋਨ ਮਸਕ ਦੀ ਤਾਰੀਫ਼ ਕੀਤੀ ਹੈ। ਦਰਅਸਲ, ਸ਼ੈਰੀ ਮਾਨ ਇੰਨੀਂ ਦਿਨੀਂ ਕੈਨੇਡਾ ‘ਚ ਰਹਿ ਰਹੇ ਹਨ।
View this post on Instagram
ਇਸ ਸਮੇਂ ਕੈਨੇਡਾ ‘ਚ ਜ਼ਬਰਦਸਤ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਕਰਕੇ ਸੜਕਾਂ ਜਾਮ ਹਨ, ਤਾਂ ਜ਼ਾਹਰ ਹੈ ਕਿ ਗੱਡੀਆਂ ਦੀ ਰਫਤਾਰ ਵੀ ਹੌਲੀ ਹੋ ਗਈ ਹੈ। ਪਰ ਇਸ ਦੌਰਾਨ ਟੈਸਲਾ ਦੀ ਕਾਰ ਸ਼ਾਨਦਾਰ ਟੈਕਨਾਲੋਜੀ ਨਾਲ ਲੈਸ ਹੈ। ਸ਼ੈਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ‘ਚ ਡੀਫਰੌਸਟਿੰਗ ਸਿਸਟਮ ਹੈ, ਜਿਸ ਦਾ ਮਤਲਬ ਹੈ ਕਿ ਬਾਹਰ ਭਾਵੇਂ ਕਿੰਨਾ ਮਰਜ਼ੀ ਘੱਟ ਤਾਪਮਾਨ ਹੋਵੇ, ਗੱਡੀ ਦੇ ਅੰਦਰ ਸਾਧਾਰਨ ਤਾਪਮਾਨ ਰਹਿੰਦਾ ਹੈ। ਇਹੀ ਨਹੀਂ ਗੱਡੀ ਦੇ ਬਾਹਰ ਬਰਫ ਵੀ ਨਹੀਂ ਜੰਮ ਸਕਦੀ। ਸ਼ੈਰੀ ਮਾਨ ਨੇ ਤਸਵੀਰ ਸ਼ੇਅਰ ਕਰ ਇਹ ਦਿਖਾਇਆ ਹੈ ਕਿ ਬਾਹਰ ਮਾਈਨਸ 4 ਡਿਗਰੀ ਤਾਪਮਾਨ ਹੈ, ਪਰ ਕਾਰ ਦੇ ਅੰਦਰ 23 ਡਿਗਰੀ ਹੈ।
ਦਸ ਦਈਏ ਕਿ ਹਾਲ ਹੀ ‘ਚ ਸ਼ੈਰੀ ਮਾਨ ਨੇ ਟੈਸਲਾ ਦੀ ਨਵੀਂ ਕਾਰ ਖਰੀਦੀ ਸੀ, ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਖੂਬ ਵਧਾਈਆਂ ਦਿੱਤੀਆਂ। ਇਸ ਦੇ ਨਾਲ ਨਾਲ ਸ਼ੈਰੀ ਮਾਨ ਦਾ ਹਾਲ ਹੀ ‘ਚ ਰਿਲੀਜ਼ ਹੋਇਆ ਗਾਣਾ ‘ਟੁੱਟਾ ਦਿਲ’ ਜ਼ਬਰਦਸਤ ਹਿੱਟ ਹੋ ਗਿਆ ਹੈ। ਗਾਇਕ ਦੇ ਇਸ ਸੈਡ ਸੌਂਗ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਯੂਟਿਊਬ ‘ਤੇ ਇਸ ਗਾਣੇ ਨੂੰ 7 ਮਿਲੀਅਨ ਯਾਨਿ 70 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।