Sharry Mann Slams Parmish Verma: ਪੰਜਾਬੀ ਗਾਇਕ ਸ਼ੈਰੀ ਮਾਨ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸ਼ੈਰੀ ਮਾਨ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਹਿੱਟ ਐਲਬਮਾਂ ਤੇ ਗਾਣੇ ਦਿੱਤੇ ਹਨ। ਹਾਲ ਹੀ 'ਚ ਸ਼ੈਰੀ ਦੀ ਐਲਬਮ 'ਦ ਲਾਸਟ ਗੁੱਡ ਐਲਬਮ' ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਇਸ ਦੇ ਨਾਲ ਨਾਲ ਸ਼ੈਰੀ ਆਪਣੀ ਪਰਸਨਲ ਲਾਈਫ ਨੂੰ ਲੈਕੇ ਵੀ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀ ਪਰਮੀਸ਼ ਵਰਮਾ ਨਾਲ ਦੋਸਤੀ ਤੇ ਵਿਵਾਦ ਦੋਵੇਂ ਹੀ ਕਿਸੇ ਤੋਂ ਵੀ ਲੁਕੇ ਨਹੀਂ ਹਨ। ਦੋਵੇਂ ਗਾਇਕਾਂ ਦੇ ਆਪਸੀ ਵਿਵਾਦ ਨੇ ਖੂਬ ਸੁਰਖੀਆਂ ਵੀ ਬਟੋਰੀਆਂ ਸੀ। ਇਸ ਦੇ ਨਾਲ ਹੀ ਸਮੇਂ ਸਮੇਂ 'ਤੇ ਦੋਵੇਂ ਕਲਾਕਾਰ ਇੱਕ ਦੂਜੇ 'ਤੇ ਤੰਜ ਕੱਸਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ।
ਅਜਿਹਾ ਹੀ ਇੱਕ ਵਾਰ ਫਿਰ ਦੇਖਣ ਨੂੰ ਮਿਿਲਿਆ ਹੈ। ਸ਼ੈਰੀ ਮਾਨ ਨੇ ਆਪਣੇ ਤਾਜ਼ਾ ਇੰਟਰਵਿਊ 'ਚ ਪਰਮੀਸ਼ ਵਰਮਾ 'ਤੇ ਫਿਰ ਤਿੱਖੇ ਤੰਜ ਕੱਸੇ ਹਨ। ਸ਼ੈਰੀ ਮਾਨ ਨੇ ਕਿਹਾ, 'ਕਦੇ ਵੀ ਤੁਸੀਂ ਕਿਸੇ ਬੰਦੇ ਦੀ ਹੈਲਪ ਕਰੋਗੇ, ਉਹ ਅੱਗੇ ਜਾ ਕੇ ਤੁਹਾਡਾ ਪੱਕਾ ਦੁਸ਼ਮਣ ਬਣੇਗਾ। ਮੇਰੇ ਨਾਲ ਤਾਂ ਇਹ ਜ਼ਿੰਦਗੀ 'ਚ ਬਹੁਤ ਹੋਇਆ। ਇਸੇ ਲਈ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਨੇਕੀ ਕਰ ਦਰਿਆ ਮੇਂ ਡਾਲ। ਕਿਉਂਕਿ ਦੁੱਖ ਤਾਂ ਆਉਂਦਾ ਜਦੋਂ ਕਿਸੇ ਤੋਂ ਉਮੀਦ ਰੱਖੋ। ਹਮੇਸ਼ਾ ਮਾੜੇ ਬੰਦੇ ਦੀ ਹੈਲਪ ਕੀਤੀ ਜਾਂਦੀ ਹੈ ਤੇ ਮਾੜਾ ਬੰਦਾ ਕਦੇ ਵੀ ਇਸ ਚੀਜ਼ ਨੂੰ ਨਹੀਂ ਭੁੱਲਦਾ।'
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦੇ ਵਿਵਾਦ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਸ਼ੈਰੀ ਮਾਨ ਨੇ ਨਸ਼ੇ 'ਚ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਗੰਦੀਆਂ ਗਾਲਾਂ ਕੱਢੀਆਂ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਰਮੀਸ਼ ਨੇ ਵੀ ਸ਼ੈਰੀ ਨੂੰ ਖਰੀਆਂ ਖਰੀਆਂ ਸੁਣਾਈਆਂ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ੈਰੀ ਨੇ ਹੁਣ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਦੂਜੀ ਵਾਰ ਪ੍ਰੈਗਨੈਂਟ ਹੈ ਕਮੇਡੀਅਨ ਭਾਰਤੀ ਸਿੰਘ? ਅਦਾਕਾਰਾ ਜੈਸਮੀਨ ਭਸੀਨ ਨੇ ਦਿੱਤਾ ਹਿੰਟ!