Rahul Gandhi: ਰਾਹੁਲ ਗਾਂਧੀ ਫਸੇ ਮੁਸ਼ਕਲ 'ਚ, ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ 'ਤੇ ਟਿੱਪਣੀ ਕਰਨਾ ਪਿਆ ਭਾਰੀ, ਬੁਰੀ ਤਰ੍ਹਾਂ ਹੋਏ ਟਰੋਲ
Aishwarya Rai Bachchan: ਰਾਹੁਲ ਗਾਂਧੀ ਨੇ ਆਪਣੇ ਹਾਲੀਆ ਬਿਆਨ ਵਿੱਚ ਐਸ਼ਵਰਿਆ ਰਾਏ ਬੱਚਨ ਬਾਰੇ ਟਿੱਪਣੀ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।
Rahul Gandhi Comment On Aishwarya Rai Bachchan: ਰਾਹੁਲ ਗਾਂਧੀ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਉਹ ਅਕਸਰ ਆਪਣੇ ਬਿਆਨਾਂ 'ਚ ਬਾਲੀਵੁੱਡ ਸਿਤਾਰਿਆਂ ਦਾ ਨਾਂ ਲੈਂਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਟਰੋਲ ਵੀ ਹੋਣਾ ਪੈਂਦਾ ਹੈ। ਪਿਛਲੇ ਕੁਝ ਦਿਨਾਂ 'ਚ ਰਾਹੁਲ ਗਾਂਧੀ ਕਈ ਵਾਰ ਐਸ਼ਵਰਿਆ ਰਾਏ ਬੱਚਨ ਦਾ ਨਾਂ ਲੈ ਚੁੱਕੇ ਹਨ। ਜਿਸ ਕਾਰਨ ਲੋਕ ਉਨ੍ਹਾਂ ਨੂੰ ਰੱਜ ਕੇ ਟਰੋਲ ਕਰ ਰਹੇ ਹਨ। ਇੱਥੋਂ ਤੱਕ ਕਿ ਲੋਕਾਂ ਨੇ ਰਾਹੁਲ ਨੂੰ ਝੂਠਾ ਤੱਕ ਕਰਾਰ ਦੇ ਦਿੱਤਾ ਹੈ।
ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਵਾਰਾਣਸੀ ਵਿੱਚ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਕਈ ਮੀਡੀਆ ਹਾਊਸਾਂ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ- ਇਹ ਮੀਡੀਆ ਹਾਊਸ ਅਡਾਨੀ ਜੀ ਅਤੇ ਅੰਬਾਨੀ ਜੀ ਦੇ ਹਨ। ਉਹ ਕਦੇ ਵੀ ਕਿਸਾਨ, ਮਜ਼ਦੂਰ ਜਾਂ ਗਰੀਬ ਬਾਰੇ ਕੁਝ ਨਹੀਂ ਦਿਖਾਉਣਗੇ। ਉਹ ਅਜਿਹਾ ਨਹੀਂ ਕਰ ਸਕਦੇ...ਉਨ੍ਹਾਂ ਦੇ ਬੌਸ ਉਨ੍ਹਾਂ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਭਾਰਤ ਦੇ ਗਰੀਬਾਂ ਬਾਰੇ ਮੀਡੀਆ ਵਿੱਚ ਨਾ ਦਿਖਾਓ। ਜੇਕਰ ਮੀਡੀਆ 'ਚ ਕੁਝ ਦਿਖਾਉਣਾ ਹੈ ਤਾਂ ਐਸ਼ਵਰਿਆ ਰਾਏ ਨੂੰ ਨੱਚਦਾ ਦਿਖਾਇਆ ਜਾਣਾ ਹੈ, ਨਰਿੰਦਰ ਮੋਦੀ ਜੀ ਨੂੰ 24 ਘੰਟੇ ਦਿਖਾਉਣਾ ਪਵੇਗਾ। ਅਮਿਤਾਭ ਬੱਚਨ ਨੂੰ ਦਿਖਾਉਣਾ ਪਵੇਗਾ।
Mr @RahulGandhi's derogatory remarks referring to Aishwarya Rai Bachchan ji as 'Naachne wali' are utterly reprehensible.
— Satya Kumar Y (సత్యకుమార్ యాదవ్) (@satyakumar_y) February 20, 2024
Such comments, coming from a product of dynastic privilege against a self made actress, are deeply condemnable.
While PM @narendramodi ji emphasizes… pic.twitter.com/6N8Ye1qGCh
ਰਾਹੁਲ ਗਾਂਧੀ ਬੁਰੀ ਤਰ੍ਹਾਂ ਹੋਏ ਟਰੋਲ
ਰਾਹੁਲ ਗਾਂਧੀ ਵੱਲੌਂ ਇਸ ਤਰ੍ਹਾਂ ਬਾਰ-ਬਾਰ ਐਸ਼ਵਰਿਆ ਰਾਏ ਦਾ ਨਾਂ ਲੈਣਾ ਉਨ੍ਹਾਂ ਦੇ ਫੈਨਜ਼ ਨੂੰ ਪਸੰਦ ਨਹੀਂ ਆ ਰਿਹਾ ਹੈ। ਲੋਕ ਉਨ੍ਹਾਂ ਨੂੰ ਰੱਜ ਕੇ ਟਰੋਲ ਕਰ ਰਹੇ ਹਨ ਅਤੇ ਨਸੀਹਤਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਰਾਹੁਲ ਗਾਂਧੀ ਮੇਰੇ ਗੁਰੂਦੇਵ ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਬਾਰੇ ਇਸ ਤਰ੍ਹਾਂ ਦੀ ਗੱਲ ਕਿਵੇਂ ਕਰ ਸਕਦੇ ਹਨ। ਥੋੜੀ ਤਾਂ ਸ਼ਰਮ ਕਰੋ। ਅਸੀਂ ਤੁਹਾਡੀਆਂ ਬਕਵਾਸ ਨੂੰ ਸੁਣਦੇ ਸੀ ਅਤੇ ਇਸਨੂੰ ਨਜ਼ਰਅੰਦਾਜ਼ ਕਰਦੇ ਸੀ ਪਰ ਹੁਣ ਨਹੀਂ। ਹੁਣ ਤੁਸੀਂ ਆਪਣੀਆਂ ਹੱਦਾਂ ਪਾਰ ਕਰ ਚੁੱਕੇ ਹੋ। ਇਕ ਨੇ ਲਿਖਿਆ - 'ਐਸ਼ਵਰਿਆ ਰਾਏ ਬੱਚਨ ਜੀ ਨੂੰ 'ਡਾਂਸਰ' ਕਹਿ ਕੇ ਸੰਬੋਧਨ ਕਰਨ ਵਾਲੇ ਰਾਹੁਲ ਜੀ ਦੀ ਅਪਮਾਨਜਨਕ ਟਿੱਪਣੀ ਪੂਰੀ ਤਰ੍ਹਾਂ ਨਿੰਦਣਯੋਗ ਹੈ।'
ਪਹਿਲਾਂ ਵੀ ਲਿਆ ਹੈ ਐਸ਼ਵਰਿਆ ਦਾ ਨਾਂ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਗਾਂਧੀ ਨੇ ਐਸ਼ਵਰਿਆ ਰਾਏ ਦਾ ਨਾਂ ਲਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਕ ਭਾਸ਼ਣ 'ਚ ਐਸ਼ਵਰਿਆ ਦਾ ਨਾਂ ਲਿਆ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ ਹਨ।