ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ (ਪੋਰਨੋਗ੍ਰਾਫ਼ੀ) ਬਣਾਉਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਤੋਂ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਹੁਣ ਉਸ ਦੀ ਪਤਨੀ ਸ਼ਿਲਪਾ ਸ਼ੈੱਟੀ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾ ਸਕਦੀ ਹੈ।
ਰਿਪੋਰਟ ਅਨੁਸਾਰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਸ਼ਿਲਪਾ ਸ਼ੈੱਟੀ ਦੇ ਫੋਨ ਦੀ ਕਲੋਨਿੰਗ ਲੈਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਉਸ ਤੋਂ ਦੁਬਾਰਾ ਪੁੱਛਗਿੱਛ ਕਰ ਸਕਦੀ ਹੈ। ਰਾਜ ਕੁੰਦਰਾ ਨਾਲ ਜੁੜੇ ਕਥਿਤ ਅਸ਼ਲੀਲ ਰੈਕੇਟ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਦਾ ਬਿਆਨ ਦਰਜ ਕੀਤਾ ਸੀ।
ਐਪ ਦੇ ਕੰਟੈਂਟ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਸ਼ਿਲਪਾ ਸ਼ੈਟੀ
ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਬਿਆਨ ਵਿੱਚ ਪੁਲਿਸ ਸੂਤਰਾਂ ਨੇ ਕਿਹਾ ਕਿ ਸ਼ਿਲਪਾ ਨੇ ਦਾਅਵਾ ਕੀਤਾ ਕਿ ਉਹ ‘ਹੌਟ ਸ਼ਾਟਸ’ ਲਈ ਬਣਾਈ ਗਈ ਸਮੱਗਰੀ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਹੌਟ ਸ਼ਾਟਸ ਇਕ ਮੋਬਾਈਲ ਐਪ ਸੀ ਜਿਸ ਵਿੱਚ ਉਸ ਦੇ ਪਤੀ ਰਾਜ ਕੁੰਦਰਾ ਉੱਤੇ ਅਸ਼ਲੀਲ ਵੀਡੀਓ ਸਟ੍ਰੀਮ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਸ਼ਿਲਪਾ ਸ਼ੈੱਟੀ ਨੇ ਦੱਸੀ ਇਰੋਟਿਕ ਸਮਗਰੀ
ਰਿਪੋਰਟਾਂ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਸ਼ਿਲਪਾ ਸ਼ੈੱਟੀ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ਨਿਰਦੋਸ਼ ਹੈ। ਉਨ੍ਹਾਂ 'ਇਰੋਟਿਕ' ਤੇ 'ਪੋਰਨੋਗ੍ਰਾਫ਼ੀ' ਵਿਚਲੇ ਫਰਕ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਜ ਕੁੰਦਰਾ ਦੇ ਜੀਜਾ ਪ੍ਰਦੀਪ ਬਖਸ਼ੀ ਨੂੰ ਵੀ ਇਸ ਐਪ ਤੋਂ ਸਹਿ-ਮੁਲਜ਼ਮ ਬਣਾਇਆ ਜਾਣਾ ਚਾਹੀਦਾ ਹੈ।
ਮੁੰਬਈ ਪੁਲਿਸ ਨੇ ਬਰਾਮਦ ਕੀਤਾ 48 ਟੀਬੀ ਡਾਟਾ
ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਿਲਪਾ ਸ਼ੈੱਟੀ ਦੇ ਜੁਹੂ ਵਿਖੇ ਸਥਿਤ ਘਰ 'ਤੇ ਵੀ ਛਾਪਾ ਮਾਰਿਆ। ਛਾਪੇਮਾਰੀ ਸ਼ਿਲਪਾ ਦੇ ਬਿਆਨ ਦਰਜ ਕਰਨ ਤੇ ਇਹ ਪਤਾ ਲਗਾਉਣ ਲਈ ਕੀਤੀ ਗਈ ਸੀ ਕਿ ਸ਼ਿਲਪਾ ਸ਼ੈੱਟੀ ਨੂੰ ਆਪਣੇ ਪਤੀ ਦੇ ਕੰਮ ਬਾਰੇ ਕੁਝ ਪਤਾ ਸੀ ਜਾਂ ਨਹੀਂ। ਪੁਲਿਸ ਨੇ ਉਸ ਦੇ ਘਰ ਤੋਂ ਫੋਟੋਆਂ ਤੇ ਵੀਡੀਓ ਦਾ 48 ਟੀਬੀ ਡਾਟਾ, ਜਿਆਦਾਤਰ ਅਡਲਟ ਕੰਟੈਂਟ, ਬਰਾਮਦ ਕੀਤਾ ਹੈ।