ਮੁੰਬਈ: ਰਾਜਕੁਮਾਰ ਰਾਓ ਤੇ ਸ਼੍ਰੱਧਾ ਕਪੂਰ ਦੀ ਹੌਰਰ ਕਾਮੇਡੀ ਫ਼ਿਲਮ ‘ਸਤ੍ਰੀ’ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਫ਼ਿਲਮ ਅਜੇ ਵੀ ਸਿਨੇਮਾਘਰਾਂ ‘ਚ ਚਲ ਰਹੀ ਹੈ। ਹੁਣ ਤਕ ਫ਼ਿਲਮ 91 ਕਰੋੜ ਦੀ ਕਮਾਈ ਕਰ ਚੁੱਕੀ ਹੈ। ਆਉਣ ਵਾਲੇ ਸ਼ੁੱਕਰਵਾਰ ਫ਼ਿਲਮ ਆਪਣਾ ਤੀਜਾ ਹਫਤਾ ਪਾਰ ਕਰ ਲਵੇਗੀ। ਇਸ ਤੋਂ ਬਾਅਦ ਫ਼ਿਲਮ ਦੀ ਕਮਾਈ ‘ਚ ਕੁਝ ਘਾਟਾ ਆ ਸਕਦਾ ਹੈ ਕਿਉਂਕਿ ਇਸ ਹਫਤੇ ਬਾਕਸ-ਆਫਿਸ ‘ਤੇ 9 ਫ਼ਿਲਮਾਂ ਦਸਤਕ ਦੇ ਰਹੀਆਂ ਹਨ।




ਬੁੱਧਵਾਰ ਨੂੰ ‘ਸਤ੍ਰੀ’ ਨੇ 3 ਕਰੋੜ ਦੀ ਕਮਾਈ ਕੀਤੀ। ਫ਼ਿਲਮ ਦੇ ਕਮਾਈ ਦੇ ਅੰਕੜੇ ਕਾਬਲ-ਏ-ਤਾਰੀਫ ਹਨ। ਫ਼ਿਲਮ ‘ਚ ਰਾਜਕੁਮਾਰ ਤੇ ਸ਼੍ਰੱਧਾ ਦੀ ਐਕਟਿੰਗ ਵੀ ਲੋਕਾਂ ਨੂੰ ਪਸੰਦ ਆ ਰਹੀ ਹੈ। ਔਡੀਅੰਸ ਵੱਲੋਂ ਮਿਲੇ ਹੁੰਗਾਰੇ ਤੋਂ ਬਾਅਦ ਹੀ ਮੇਕਰਸ ਨੇ ਇਸ ਦਾ ਅਗਲਾ ਪਾਰਟ ਵੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ।



ਫ਼ਿਲਮ ਦੇ ਸੀਕੁਅਲ ‘ਚ ਵੀ ਇਸੇ ਜੋੜੀ ਨੂੰ ਕਾਸਟ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਹੀ ਸ਼੍ਰੱਧਾ ਕਪੂਰ ਤਾਂ ਆਪਣੀ ਇਸ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਵੀ ਮਨਾ ਚੁੱਕੀ ਹੈ। ਇਸ ‘ਚ ਫ਼ਿਲਮ ਦੇ ਲੀਡ ਐਕਟਰ ਕਿਤੇ ਨਜ਼ਰ ਨਹੀਂ ਸੀ ਆਏ। ਹੁਣ ਜੇਕਰ ਦੋਵਾਂ ਸਟਾਰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੱਧਾ ਦੀ ਹੁਣ ਸ਼ਾਹਿਦ ਕਪੂਰ ਨਾਲ ਫ਼ਿਲਮ ‘ਬੱਤੀ ਗੁਲ ਮੀਟਰ ਚਾਲੂ’ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਬਾਅਰ ਰਾਜਕੁਮਾਰ ਰਾਓ ਜਲਦੀ ਹੀ ‘ਮੈਂਟਲ ਹੈ ਕਿਆ?’ ਤੇ 5 ਵੈਡਿੰਗਸ’ ‘ਮੇਡ ਇੰਨ ਚਾਇਨਾ’ ਜਿਹੀਆਂ ਫ਼ਿਲਮਾਂ ਆ ਰਹੀਆਂ ਹਨ।