ਮੁੰਬਈ: ਪਿਛਲੇ ਕਈ ਦਿਨਾਂ ਤੋਂ ਦੀਪਿਕਾ ਤੇ ਰਣਵੀਰ ਦੇ ਵਿਆਹ ਦੀਆਂ ਖ਼ਬਰਾਂ ਕਾਫੀ ਸੁਰਖੀਆਂ ‘ਚ ਹਨ। ਇਸ ਕੱਪਲ ਨੇ ਅਜੇ ਆਪਣੇ ਵਿਆਹ ਬਾਰੇ ਕੋਈ ਐਲਾਨ ਨਹੀਂ ਕੀਤਾ ਪਰ ਇਸ ਤੋਂ ਬਾਅਦ ਵੀ ਦੋਵੇਂ ਲਗਾਤਾਰ ਸੁਰਖੀਆਂ ‘ਚ ਹਨ। ਹਾਲ ਹੀ ‘ਚ ਦੀਪਿਕਾ ਨੂੰ ਇੱਕ ਇਵੈਂਟ ‘ਚ ਵਿਆਹ ਬਾਰੇ ਸਵਾਲ ਕੀਤਾ ਗਿਆ ਤੇ ਉਸ ਨੇ ਇਸ ਦਾ ਜਵਾਬ ਦਿੱਤਾ ਕਿ ਇਹ ਬਹੁਤ ਇੰਸੈਂਸਟਿਵ ਹੈ ਤੇ ਉਹ ਇਸ ਦਾ ਜਵਾਬ ਬਿਲਕੁਲ ਨਹੀਂ ਦੇਵੇਗੀ।




ਬੇਸ਼ੱਕ ਬਾਲੀਵੁੱਡ ਦੀ ਮਸਤਾਨੀ ਤੇ ਬਾਜੀਰਾਓ ਨੇ ਅਜੇ ਤਕ ਆਪਣੇ ਵਿਆਹ ਦੀ ਗੱਲ ਕਿਸੇ ਨੂੰ ਨਹੀਂ ਦੱਸੀ ਪਰ ਬਾਲੀਵੁੱਡ ਦੇ ਕੁਝ ਲੋਕਾਂ ਨੇ ਉਨ੍ਹਾਂ ਦਾ ਭੇਤ ਖੋਲ੍ਹ ਦਿੱਤਾ ਹੈ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਐਕਟਰ ਕਬੀਰ ਬੇਦੀ ਨੇ ਇਸ ਕੱਪਲ ਨੂੰ ਸੋਸ਼ਲ ਮੀਡੀਆ ‘ਤੇ ਵਧਾਈ ਦਿੱਤੀ ਤੇ ਦੋਨਾਂ ਦੀ ਪਸੰਦ ਕੀਤੀ ਵਿਆਹ ਦੀ ਲੋਕੇਸ਼ਨ ਨੂੰ ਕਾਫੀ ਵਧੀਆ ਦੱਸਿਆ। ਹੁਣ ਇਸ ਬਾਰੇ ਬਾਲੀੱਵੁਡ ਪ੍ਰੋਡਿਊਸਰ ਤੇ ਡਾਇਰੈਕਟਰ ਕਰਨ ਜੌਹਰ ਨੇ ਵੀ ਕਮੈਂਟ ਕੀਤਾ ਹੈ।



ਫ਼ਿਲਮਮੇਕਰ ਕਰਨ ਜੌਹਰ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਹੈ ਕਿ ਦੋਨੋਂ ਵਿਆਹ ਕਰਨ ਜਾ ਰਹੇ ਹਨ। ਹਾਲ ਹੀ ‘ਚ ਕਰਨ ਨੂੰ ਉਨ੍ਹਾਂ ਦੇ ਰੇਡੀਓ ਸ਼ੋਅ ‘ਕਾਲਿੰਗ ਕਰਨ’ ‘ਚ ਕਿਸੇ ਫੈਨ ਨੇ ਦੀਪਿਕਾ-ਰਣਵੀਰ ਦੇ ਵਿਆਹ ਬਾਰੇ ਸਵਾਲ ਪੁੱਛਿਆ। ਇਹ ਸਭ ਇੱਕ ਰਿਵਰਸ ਰੈਪਿਡ ਫਾਈਅਰ ਰਾਉਂਡ ਸੀ। ਇਸ ‘ਚ ਪੁੱਛੇ ਸਵਾਲਾਂ ਦੇ ਜਵਾਬ ਹਾਂ ਤੇ ਨਾਂਹ ‘ਚ ਦੇਣੇ ਸੀ। ਕਰਨ ਨੇ ਦੀਪਿਕਾ-ਰਣਵੀਰ ਦੇ ਵਿਆਹ ਦੇ ਸਵਾਲ ‘ਤੇ ਕਿਹਾ, ‘ਮੈਂ ਮਨਾ ਨਹੀਂ ਕਰ ਰਿਹਾ ਹਾਂ।’ ਇਸ ਤੋਂ ਸਾਫ ਹੋ ਗਿਆ ਹੈ ਕਿ ਵਿਆਹ ਤਾਂ ਹੋ ਹੀ ਰਿਹਾ ਹੈ।



ਜਿਥੇ ਦੋਵਾਂ ਦੇ ਵਿਅਹਾ ‘ਤੇ ਆਏ ਦਿਨ ਕੋਈ ਨਾ ਕੋਈ ਪਰਦਾ ਚੁੱਕ ਰਿਹਾ ਹੈ, ਅਜਿਹੇ ‘ਚ ਸਮਝ ਨਹੀਂ ਆ ਰਿਹਾ ਕੀ ਇਹ ਪਾਵਰ ਕੱਪਲ ਆਪਣੇ ਵਿਆਹ ਦਾ ਐਲਾਨ ਕਿਉਂ ਨਹੀਂ ਕਰ ਰਿਹਾ। ਉਮੀਦ ਹੈ ਕਿ ਜਲਦੀ ਹੀ ਰਣਵੀਰ-ਦੀਪਿਕਾ ਆਪਣੇ ਵਿਆਹ ਦੇ ਸਸਪੈਂਸ ਤੋਂ ਪਰਦਾ ਚੁੱਕ ਕੇ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦੇ ਦੇਣ।