Rakhi Sawant Viral Video: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਰਾਖੀ ਦਾ ਆਪਣੇ ਪਤੀ ਆਦਿਲ ਖਾਨ ਦੇ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦੋਵਾਂ ਨੇ ਮੀਡੀਆ ਦੇ ਸਾਹਮਣੇ ਇੱਕ ਦੂਜੇ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਤੋਂ ਬਾਅਦ ਤੋਂ ਹੀ ਕਈ ਖਬਰਾਂ ਆ ਰਹੀਆਂ ਹਨ ਕਿ ਰਾਖੀ ਸਾਵੰਤ ਦੀ ਦਿਮਾਗ਼ੀ ਹਾਲਤ ਕੁੱਝ ਨਹੀਂ ਹੈ।
ਹਾਲ ਹੀ ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਵ੍ਹਾਈਟ ਫਲੋਰਲ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸ ਨੇ ਇਸ ਡਰੈੱਸ ਦੇ ਨਾਲ ਵ੍ਹਾਈਟ ਪਰਸ ਕੈਰੀ ਕੀਤਾ ਹੋਇਆ ਹੈ। ਇਸ ਦੌਰਾਨ ਰਾਖੀ ਨੇ ਕੋਈ ਮੇਕਅੱਪ ਨਹੀਂ ਕੀਤਾ ਅਤੇ ਨਾਲ ਹੀ ਉਸ ਦੇ ਵਾਲ ਵੀ ਥੋੜੇ ਖਿੱਲਰੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇਖ ਕੇ ਰਾਖੀ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਹੀ ਨਹੀਂ ਜੋ ਰਾਖੀ ਅਕਸਰ ਪੱਤਰਕਾਰਾਂ ਦੇ ਨਾਲ ਹਾਸਾ ਮਜ਼ਾਕ ਕਰਦੀ ਤੇ ਉਨ੍ਹਾਂ ਦੇ ਨਾਲ ਦੋਸਤਾਨਾ ਰਿਸ਼ਤੇ ਰੱਖਦੀ ਹੈ, ਉਹੀ ਰਾਖੀ ਪੱਤਰਕਾਰਾਂ ਨੂੰ ਮਾਰਨ ਲਈ ਦੌੜ ਰਹੀ ਹੈ ਅਤੇ ਉਨ੍ਹਾਂ ਨੂੰ ਕਹਿ ਰਹੀ ਹੈ ਕਿ ਮੇਰੀ ਵੀਡੀਓ ਕਿਉਂ ਬਣਾ ਰਹੇ ਹੋ। ਇਸ ਦਰਮਿਆਨ ਰਾਖੀ ਦੇ ਚਿਹਰੇ ਤੇ ਤਣਾਅ ਤੇ ਪਰੇਸ਼ਾਨੀ ਸਾਫ ਨਜ਼ਰ ਆ ਰਹੀ ਹੈ। ਕਈ ਲੋਕ ਕਿਆਸ ਲਗਾ ਰਹੇ ਹਨ ਕਿ ਇਹ ਸਭ ਰਾਖੀ ਦਾ ਸੁਰਖੀਆਂ 'ਚ ਬਣੇ ਰਹਿਣ ਲਈ ਡਰਾਮਾ ਵੀ ਹੋ ਸਕਦਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਰਾਖੀ ਸਾਵੰਤ ਨੇ ਪਿਛਲੇ ਸਾਲ ਆਦਿਲ ਖਾਨ ਦੇ ਨਾਲ ਮੁਸਲਿਮ ਵਿਆਹ ਕੀਤਾ ਸੀ। ਰਾਖੀ ਖੁਦ ਹਿੰਦੂ ਸੀ ਉਸ ਨੇ ਈਸਾਈ ਧਰਮ ਨੂੰ ਅਪਣਾਇਆ ਸੀ ਅਤੇ ਆਦਿਲ ਨਾਲ ਵਿਆਹ ਕਰਵਾਉਣ ਲਈ ਉਹ ਹਿੰਦੂ ਬਣ ਗਈ ਸੀ। ਵਿਆਹ ਤੋਂ ਬਾਅਦ ਤੋਂ ਹੀ ਰਾਖੀ ਸਾਵੰਤ ਕਾਫੀ ਸੁਰਖੀਆਂ 'ਚ ਸੀ। ਕਿਉਂਕਿ ਉਸ ਨੇ ਆਪਣੇ ਪਤੀ 'ਤੇ ਕਈ ਇਲਜ਼ਾਮ ਲਗਾਏ ਸੀ। ਇਹੀ ਨਹੀਂ ਆਦਿਲ ਖਾਨ ਨੂੰ ਰਾਖੀ ਦੀ ਵਜ੍ਹਾ ਕਰਕੇ ਜੇਲ੍ਹ ਵੀ ਜਾਣਾ ਪਿਆ ਸੀ।