ਪੜਚੋਲ ਕਰੋ
(Source: ECI/ABP News)
ਨਾਗਰਿਕਤਾ ਕਾਨੂੰਨ ਬਾਰੇ ਰਾਖੀ ਸਾਵੰਤ ਦਾ ਨਵਾਂ ਫਾਰਮੂਲਾ, ਵੇਖੋ ਵੀਡੀਓ
ਸਿਟੀਜ਼ਨਸ਼ਿਪ ਸੋਧ ਐਕਟ ਤੇ ਐਨਆਰਸੀ ਨੂੰ ਲੈ ਕੇ ਸਾਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਰ ਥਾਂ ਲੋਕ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਹਾਲ ਹੀ 'ਚ ਬਾਲੀਵੁੱਡ ਐਕਟਰਸ ਤੇ 'ਬਿੱਗ ਬੌਸ' ਦੇ ਮੁਕਾਬਲੇਬਾਜ਼ ਰਾਖੀ ਸਾਵੰਤ ਨੇ ਇਸ ਮੁੱਦੇ ਬਾਰੇ ਵੀਡੀਓ ਸ਼ੇਅਰ ਕੀਤਾ ਹੈ।
![ਨਾਗਰਿਕਤਾ ਕਾਨੂੰਨ ਬਾਰੇ ਰਾਖੀ ਸਾਵੰਤ ਦਾ ਨਵਾਂ ਫਾਰਮੂਲਾ, ਵੇਖੋ ਵੀਡੀਓ Rakhi Sawant shared a video suggesting a 'solution' for all the people worried about NRC and CAA ਨਾਗਰਿਕਤਾ ਕਾਨੂੰਨ ਬਾਰੇ ਰਾਖੀ ਸਾਵੰਤ ਦਾ ਨਵਾਂ ਫਾਰਮੂਲਾ, ਵੇਖੋ ਵੀਡੀਓ](https://static.abplive.com/wp-content/uploads/sites/5/2018/04/27162041/Rakhi-Sawant-in-Ludhiana-During-Compromise-in-Valmiki-issue.jpg?impolicy=abp_cdn&imwidth=1200&height=675)
ਮੁੰਬਈ: ਸਿਟੀਜ਼ਨਸ਼ਿਪ ਸੋਧ ਐਕਟ ਤੇ ਐਨਆਰਸੀ ਨੂੰ ਲੈ ਕੇ ਸਾਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਰ ਥਾਂ ਲੋਕ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਹਾਲ ਹੀ 'ਚ ਬਾਲੀਵੁੱਡ ਐਕਟਰਸ ਤੇ 'ਬਿੱਗ ਬੌਸ' ਦੇ ਮੁਕਾਬਲੇਬਾਜ਼ ਰਾਖੀ ਸਾਵੰਤ ਨੇ ਇਸ ਮੁੱਦੇ ਬਾਰੇ ਵੀਡੀਓ ਸ਼ੇਅਰ ਕੀਤਾ ਹੈ। ਉਸ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਜੋ ਕੌਮੀ ਨਾਗਰਿਕਤਾ ਰਜਿਸਟ੍ਰੇਸ਼ਨ ਤਹਿਤ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕਦੇ। ਇਸ ਸੁਝਾਅ ਲਈ ਐਕਟਰਸ ਨੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਰਾਖੀ ਸਾਵੰਤ ਨੇ ਆਪਣੀ ਵੀਡੀਓ 'ਚ ਲੋਕਾਂ ਨੂੰ ਸੁਝਾਅ ਦਿੱਤਾ, “ਮੇਰਾ ਸੁਝਾਅ ਹੈ ਤੇ ਇੱਕ ਇਲਾਜ ਵੀ। ਲੋਕ ਜੋ ਸੀਏਏ ਤੇ ਐਨਆਰਸੀ ਤੋਂ ਡਰਦੇ ਹਨ ਤੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਲਈ ਸਰਟੀਫਿਕੇਟ ਨਹੀਂ ਰੱਖਿਆ, ਤਾਂ ਤੁਸੀਂ ਚਿੰਤਾ ਕਿਉਂ ਕਰਦੇ ਹੋ। ਜੇ ਤੁਹਾਡੇ ਕੋਲ ਪੁਰਾਣੇ ਦਸਤਾਵੇਜ਼ ਨਹੀਂ ਹਨ, ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਸਾਰੇ ਭਾਰਤ 'ਚ ਰਹੋ ਤੇ ਇੱਕ ਲੰਮਾ ਕਰਜ਼ਾ ਲਓ। ਬੈਂਕ ਆਪਣੇ ਆਪ ਨੂੰ ਸਾਬਤ ਕਰੇਗਾ ਕਿ ਤੁਸੀਂ ਹਿੰਦੁਸਤਾਨ ਸ੍ਰੀ ਹੋ, ਉੱਥੇ ਚਿੰਤਾ ਦੋਸਤ ਕਰਨ ਦੀ ਕੋਈ ਲੋੜ।"
ਦੱਸ ਦੇਈਏ ਕਿ ਰਾਖੀ ਸਾਵੰਤ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਹਨ, ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਦੱਸ ਦੇਈਏ ਕਿ ਰਾਖੀ ਸਾਵੰਤ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਨਾਲ-ਨਾਲ ਟੈਲੀਵੀਜ਼ਨ ਸ਼ੋਅ 'ਚ ਵੀ ਕੰਮ ਕੀਤਾ ਹੈ। ਆਉਣ ਵਾਲੀਆਂ ਦਿਨਾਂ 'ਚ ਉਸ ਦੀਆਂ ਕਈ ਫ਼ਿਲਮਾਂ ਵੀ ਰਿਲੀਜ਼ ਹੋਣ ਜਾ ਰਹੀਆਂ ਹਨ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)