ਪੜਚੋਲ ਕਰੋ
ਅਜੇ ਦੇਵਗਨ ਨਾਲ ਫਿਰ ਦਿਖੇਗੀ ਰਕੁਲਪ੍ਰੀਤ, ਸਿਧਾਰਥ ਮਲਹੋਤਰਾ ਦੀ ਵੀ ਫਿਲਮ 'ਚ ਐਂਟਰੀ
ਬਾਲੀਵੁੱਡ ਫਿਲਮ 'ਦੇ ਦੇ ਪਿਆਰ ਦੇ' ਤੋਂ ਬਾਅਦ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਅਜੇ ਦੇਵਗਨ ਤੇ ਰਕੁਲਪ੍ਰੀਤ ਦੀ ਜੋੜੀ ਨਜ਼ਰ ਆਵੇਗੀ। ਇਸ ਕਾਮੇਡੀ ਫਿਲਮ 'ਚ ਦੋਹਾਂ ਦਾ ਸਾਥ ਅਦਾਕਾਰ ਸਿਧਾਰਥ ਮਲਹੋਤਰਾ ਦੇਣਗੇ। ਫਿਲਮ ਦਾ ਨਾਮ ਹੈ 'Thank God' ਜਿਸ ਦੀ ਅੱਜ ਅਨਾਊਸਮੈਂਟ ਕੀਤੀ ਗਈ ਹੈ। ਇਸ ਫਿਲਮ ਦੀ ਸ਼ੂਟਿੰਗ 21 ਜਨਵਰੀ ਤੋਂ ਸ਼ੁਰੂ ਹੋਵੇਗੀ।
ਮੁੰਬਈ: ਬਾਲੀਵੁੱਡ ਫਿਲਮ 'ਦੇ ਦੇ ਪਿਆਰ ਦੇ' ਤੋਂ ਬਾਅਦ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਅਜੇ ਦੇਵਗਨ ਤੇ ਰਕੁਲਪ੍ਰੀਤ ਦੀ ਜੋੜੀ ਨਜ਼ਰ ਆਵੇਗੀ। ਇਸ ਕਾਮੇਡੀ ਫਿਲਮ 'ਚ ਦੋਹਾਂ ਦਾ ਸਾਥ ਅਦਾਕਾਰ ਸਿਧਾਰਥ ਮਲਹੋਤਰਾ ਦੇਣਗੇ। ਫਿਲਮ ਦਾ ਨਾਮ ਹੈ 'Thank God' ਜਿਸ ਦੀ ਅੱਜ ਅਨਾਊਸਮੈਂਟ ਕੀਤੀ ਗਈ ਹੈ। ਇਸ ਫਿਲਮ ਦੀ ਸ਼ੂਟਿੰਗ 21 ਜਨਵਰੀ ਤੋਂ ਸ਼ੁਰੂ ਹੋਵੇਗੀ।
ਮੇਕਰਸ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੇ ਡਾਇਰੈਕਟਰ ਇੰਦਰਾ ਕੁਮਾਰ ਦਾ ਕਹਿਣਾ ਹੈ, "ਅਸੀਂ ਕਾਫੀ ਸਮੇ ਤੋਂ ਇਸ ਫਿਲਮ ਦੀ ਸ਼ੂਟਿੰਗ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਫਾਇਨਲੀ 21 ਜਨਵਰੀ ਤੋਂ ਇਸ ਫਿਲਮ ਦਾ ਕੰਮ ਸ਼ੁਰੂ ਹੋਵੇਗਾ। Thank God... ਮੈਂ ਅਜੇ ਦੇਵਗਨ, ਰਕੁਲਪ੍ਰੀਤ ਤੇ ਸਿਧਾਰਥ ਨਾਲ ਕੰਮ ਕਰਨ ਲਈ ਐਕਸਾਈਟੇਡ ਹਾਂ। ਉਮੀਦ ਹੈ ਸਭ ਕੁਝ ਠੀਕ ਹੋਵੇਗਾ।"
Kapil Sharma: ਮੁੰਬਈ ਪੁਲਿਸ ਵੱਲੋਂ ਕਪਿਲ ਕਾਮੇਡੀਅਨ ਸ਼ਰਮਾ ਤਲਬ, ਇਸ ਕੇਸ 'ਚ ਹੋਏਗੀ ਪੁੱਛਗਿੱਛ
ਫਿਲਹਾਲ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਤੈਅ ਨਹੀਂ ਕੀਤੀ ਗਈ ਪਰ ਉਮੀਦ ਹੀ ਹੈ ਕਿ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਜੇਕਰ ਅਜੇ ਦੇਵਗਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੋਰ ਡਾਇਰੈਕਟਰ ਆਪਣੀ ਫਿਲਮ ਦੀ ਵੀ ਅਨਾਊਸਮੈਂਟ ਕੀਤੀ ਹੈ, ਜਿਸ ਦਾ ਨਾਮ ਹੈ may day. ਇਸ ਫਿਲਮ ਨਾਲ ਅਜੇ ਦੇਵਗਨ ਸ਼ਹਿਨਸ਼ਾਹ ਅਮਿਤਾਭ ਬਚਨ ਨੂੰ ਡਾਇਰੈਕਟ ਕਰਨਗੇ।
may day 'ਚ ਅਦਾਕਾਰਾ ਰਕੁਲਪ੍ਰੀਤ ਵੀ ਅਹਿਮ ਭੂਮਿਕਾ 'ਚ ਹੈ।ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਅਜੇ ਦੇਵਗਨ ਦੀਆਂ ਆਉਣ ਵਾਲੀਆਂ ਫ਼ਿਲਮ 'ਚ ਮੈਦਾਨ, RRR, ਭੁਜ the pride of india, ਕੈਥੀ ਤੇ ਸਿੰਘਮ 3 ਵਰਗੀਆਂ ਫ਼ਿਲਮਾਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਸਭ ਤੋਂ ਹਟਕੇ ਅਜੇ ਦੀ ਇੱਕ ਫਿਲਮ ਹੋਰ ਹੈ ਜਿਸ ਦੇ ਟਾਈਟਲ ਦੀ ਅਨਾਊਸਮੈਂਟ ਫਿਲਹਾਲ ਨਹੀਂ ਹੋਈ, ਪਰ ਇਹ ਫਿਲਮ ਲੱਦਾਖ ਦੀ ਗਲਵਨ ਘਾਟੀ 'ਤੇ ਹੋਏ ਹਮਲੇ 'ਤੇ ਅਧਾਰਤ ਹੋਵੇਗੀ। ਚੀਨੀ ਸੈਨਾ ਦਾ ਮੁਕਾਬਲਾ ਕਰਨ ਵਾਲੇ 20 ਭਾਰਤੀ ਸੈਨਾ ਦੇ ਬਲੀਦਾਨ ਨੂੰ ਦਰਸਾਉਂਦੀ ਇਸ ਫਿਲਮ ਦੀ ਕਹਾਣੀ ਤੇ ਇਸ ਫਿਲਮ ਨੂੰ ਵੀ ਅਜੇ ਦੇਵਗਨ ਪ੍ਰੋਡਿਊਸ ਕਰਨ ਵਾਲੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement