ਪੜਚੋਲ ਕਰੋ
ਬਾਹੂਬਲੀ ਦੀ ‘ਸ਼ਿਵਗਾਮੀ’ ਹੁਣ ਕਰੇਗੀ ਪੋਰਨ ਸਟਾਰਸ ਦਾ ਰੋਲ, ਟ੍ਰੇਲਰ ਵਾਇਰਲ

ਮੁੰਬਈ: ਬਲੌਕਬਸਟਰ ਫ਼ਿਲਮ ‘ਬਾਹੂਬਲੀ’ ‘ਚ ਸ਼ਿਵਗਾਮੀ ਦਾ ਕਿਰਦਾਰ ਕਰਨ ਵਾਲੀ ਰਾਮਿਆ ਕ੍ਰਿਸ਼ਣਨ ਜਲਦੀ ਹੀ ਤਮਿਲ ਫ਼ਿਲਮਾਂ ‘ਚ ਪੋਰਨ ਸਟਾਰਸ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਰਾਮਿਆ ਤਮਿਲ ਪੋਰਨ ਸਟਾਰ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫ਼ਿਲਮ ‘ਸੁਪਰ ਡੀਲੈਸਕ’ ‘ਚ ਨਜ਼ਰ ਆਵੇਗੀ। ਫ਼ਿਲਮ ਦਾ ਡਾਇਰੈਕਸ਼ਨ Thiagarajan Kumararaja ਕਰ ਰਹੇ ਹਨ। ਹਾਲ ਹੀ ‘ਚ ਇਸ ਫ਼ਿਲਮ ਦਾ ਟ੍ਰੇਲਰ ਆਇਆ ਹੈ ਜਿਸ ਦੇ ਸਾਹਮਣੇ ਆਉਂਦੇ ਹੀ ਯੂਟਿਊਬ ‘ਤੇ ਧਮਾਲ ਮੱਚ ਗਈ। ਹੁਣ ਤਕ ਟ੍ਰੇਲਰ ਨੂੰ 6 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਰਾਮਿਆ ਦਾ ਕਹਿਣਾ ਹੈ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਚੈਲੇਂਜਿੰਗ ਰੋਲ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਰਾਮਿਆ ਨੇ ਪਹਿਲਾਂ ਫ਼ਿਲਮ ਛੱਡ ਦਿੱਤੀ ਸੀ ਪਰ ਬਾਅਦ ‘ਚ ਇੱਕ ਵਾਰ ਫੇਰ ਉਹ ਫ਼ਿਲਮ ਨਾਲ ਜੁੜ ਗਈ। ਰਾਮਿਆ ਨੇ ਫ਼ਿਲਮ ਲਈ ਕਰੜੀ ਮਿਹਨਤ ਕੀਤੀ ਹੈ। ਇੱਕ-ਇੱਕ ਸੀਨ ਲਈ ਉਸ ਨੇ 37 ਵਾਰ ਰੀਟੇਕ ਵੀ ਦਿੱਤਾ ਹੈ। ਰਾਮਿਆ ਦੀ ‘ਸੁਪਰ ਡੀਲੈਕਸ’ 29 ਮਾਰਚ ਨੂੰ ਵਰਲਡਵਾਈਡ ਰਿਲੀਜ਼ ਹੋਵੇਗੀ।
Before You Go
ਇੰਟਰਵਿਊ ਇਮਤਿਆਜ਼ ਅਲੀ : "ਦਿਲਜੀਤ, ਪੰਜਾਬ ਤੇ ਪਿਆਰ ਇਮਤਿਆਜ਼ ਨੇ ਖੋਲ੍ਹੇ ਦਿਲ ਦੇ ਰਾਜ!
ਟ੍ਰੈਂਡਿੰਗ ਟੌਪਿਕ






















