Rana Ranbir: ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਸਿੰਘ (Rana Ranbir Singh) ਆਪਣੀ ਸ਼ਾਨਦਾਰ ਕਾਮੇਡੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆਏ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਕਲਾਕਾਰ ਵਿੱਚ ਇੱਕ ਹੋਰ ਹੁਨਰ ਮੌਜੂਦ ਹੈ ਜਿਸ ਨਾਲ ਉਹ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਦੱਸਦੇ ਹਨ।
ਦਰਅਸਲ, ਕਲਾਕਾਰ ਵਿੱਚ ਇੱਕ ਕਵੀ ਵੀ ਮੌਜੂਦ ਹੈ ਜੋ ਕਵਿਤਾਵਾਂ ਰਾਹੀਂ ਲੋਕਾਂ ਦਾ ਹੌਸਲਾਂ ਵਧਾਉਂਦੇ ਹਨ। ਕਲਾਕਾਰ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ਉੱਪਰ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਜਰਿਏ ਉਹ ਲੋਕਾਂ ਨੂੰ ਜ਼ਿੰਦਗੀ ਜਿਉਣ ਦੇ ਸਲੀਕੇ ਬਾਰੇ ਦੱਸ ਰਹੇ ਹਨ। ਤੁਸੀ ਵੀ ਸੁਣੋ ਇਹ ਕਵਿਤਾ...
ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਰਾਣਾ ਰਣਬੀਰ ਇੰਡਸਟਰੀ ਦੇ ਕਈ ਕਲਾਕਾਰਾਂ ਲਈ ਗੀਤ ਵੀ ਲਿਖਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਲਿਖੇ ਗਏ ਗੁਰਬਾਣੀ ਸ਼ਬਦਾਂ ਨੂੰ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਵੱਲੋਂ ਗੀਤ ਵਿੱਚ ਪਿਰੋਇਆ ਗਿਆ। ਇਸ ਤੋਂ ਇਲਾਵਾ ਰਾਣਾ ਰਣਬੀਰ ਗਿੱਪੀ ਗਰੇਵਾਲ ਸਟਾਰਰ ਫਿਲਮ 'ਮਾਂ' ਅਤੇ 'ਪੋਸਤੀ' ਵਿੱਚ ਨਜ਼ਰ ਆਏ। ਕਲਾਕਾਰ ਫਰਵਰੀ ਅਤੇ ਮਾਰਚ ਸਾਲ 2023 ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਤੇ ਜਾਣਗੇ।
`84 ਸਿੱਖ ਕਤਲੇਆਮ `ਚ ਬਰਬਾਦ ਹੋ ਗਿਆ ਸੀ ਇਸ ਅਦਾਕਾਰਾ ਦਾ ਪਰਿਵਾਰ, ਬਿਆਨ ਕੀਤਾ ਦਰਦਨਾਕ ਮੰਜ਼ਰ
ਹਿਮਾਂਸ਼ੀ ਖੁਰਾਣਾ ਨੂੰ ਕੰਮ ਨੂੰ ਲੈਕੇ ਸੁਣਨੇ ਪਏ ਤਾਹਨੇ, ਲੋਕਾਂ ਨੇ ਕਿਹਾ- ਇਹ ਤਾਂ ਨੱਚਣ ਵਾਲੀ ਹੈ