ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਖ਼ਬਰਾਂ ਨੂੰ ਰਣਬੀਰ ਦੇ ਚਾਚਾ ਰਣਧੀਰ ਕਪੂਰ ਨੇ ਖਾਰਜ ਕਰ ਦਿੱਤਾ ਹੈ। ਦਰਅਸਲ, ਰਣਬੀਰ ਕਪੂਰ ਆਪਣੀ ਮਾਂ ਨੀਤੂ ਸਿੰਘ ਤੇ ਆਲੀਆ ਭੱਟ ਨਾਲ ਪਰਸੋਂ ਮੁੰਬਈ ਤੋਂ ਜੈਪੁਰ ਲਈ ਰਵਾਨਾ ਹੋਏ ਸੀ। ਉਹ ਸਾਰੇ ਆਪਣੇ ਹੋਰ ਕਰੀਬੀ ਦੋਸਤਾਂ ਨਾਲ ਰਣਥਮਬੋਰੇ ਦੇ ਅਮਨ ਹੋਟਲ ਵਿੱਚ ਠਹਿਰੇ ਹੋਏ ਹਨ, ਜਿੱਥੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਵੀ ਠਹਿਰੇ ਹੋਏ ਹਨ। ਰਣਬੀਰ ਤੇ ਆਲੀਆ ਦੇ ਕਈ ਨੇੜਲੇ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਕਿਆਸ ਲਾਏ ਜਾ ਰਹੇ ਸੀ ਕਿ ਦੋਨਾਂ ਦੀ ਮੰਗਣੀ ਹੋਣ ਵਾਲੀ ਹੈ।
ਇਸ ਖ਼ਬਰ ਦੀ ਪੁਸ਼ਟੀ ਕਰਨ ਲਈ, ਜਦੋਂ ਏਬੀਪੀ ਨਿਊਜ਼ ਨੇ ਰਣਬੀਰ ਕਪੂਰ ਦੇ ਚਾਚੇ ਤੇ ਅਭਿਨੇਤਾ ਰਣਧੀਰ ਕਪੂਰ ਨਾਲ ਗੱਲ ਕੀਤੀ, ਤਾਂ ਉਸ ਨੇ ਇਸ ਖ਼ਬਰ ਤੋਂ ਸਪੱਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਤੇ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਝੂਠੀ ਕਰਾਰ ਦਿੱਤਾ। ਰਣਧੀਰ ਕਪੂਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ "ਨੀਤੂ ਉੱਥੇ ਛੁੱਟੀਆਂ ਮਨਾਉਣ ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਈ ਹੋਈ ਹੈ। ਕੁਝ ਹੋਰ ਨਹੀਂ ਹੈ।"
ਕਪੂਰ ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਵੀ ਰਣਬੀਰ ਅਤੇ ਆਲੀਆ ਦੀ ਸਗਾਈ ਦੀ ਖ਼ਬਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਾਰੇ ਛੁੱਟੀਆਂ ਮਨਾਉਣ ਗਏ ਹੋਏ ਹਨ। ਏਬੀਪੀ ਨਿਊਜ਼ ਨੇ ਆਲੀਆ ਭੱਟ ਦੀ ਮਾਂ ਤੇ ਅਦਾਕਾਰਾ ਸੋਨੀ ਰਜ਼ਦਾਨ ਨਾਲ ਵੀ ਸੰਪਰਕ ਕੀਤਾ ਸੀ, ਪਰ ਉਸ ਨੇ ਅਜਿਹੀਆਂ ਖ਼ਬਰਾਂ ਦੀ ਪੁਸ਼ਟੀ ਜਾਂ ਇਨਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, "ਮੈਂ ਇਸ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦੀ ।"
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਰਣਬੀਰ ਕਪੂਰ ਨੇ ਪੱਤਰਕਾਰ ਰਾਜੀਵ ਮਸੰਦ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇਸ ਸਾਲ ਜੇਕਰ ਕੋਵਿਡ-19 ਮਹਾਮਾਰੀ ਨਾ ਵਾਪਰਦੀ ਤਾਂ ਉਹ ਆਲੀਆ ਨਾਲ ਵਿਆਹ ਕਰਵਾ ਲੈਂਦਾ।
ਰਣਬੀਰ ਤੇ ਆਲੀਆ ਮੰਗਣੀ ਕਰਵਾਉਣ ਪਹੁੰਚੇ ਜੈਪੁਰ! ਚਾਚਾ ਰਣਧੀਰ ਕਪੂਰ ਨੇ ਦੱਸੀ ਸੱਚਾਈ
ਏਬੀਪੀ ਸਾਂਝਾ
Updated at:
30 Dec 2020 12:55 PM (IST)
ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਖ਼ਬਰਾਂ ਨੂੰ ਰਣਬੀਰ ਦੇ ਚਾਚਾ ਰਣਧੀਰ ਕਪੂਰ ਨੇ ਖਾਰਜ ਕਰ ਦਿੱਤਾ ਹੈ। ਦਰਅਸਲ, ਰਣਬੀਰ ਕਪੂਰ ਆਪਣੀ ਮਾਂ ਨੀਤੂ ਸਿੰਘ ਤੇ ਆਲੀਆ ਭੱਟ ਨਾਲ ਪਰਸੋਂ ਮੁੰਬਈ ਤੋਂ ਜੈਪੁਰ ਲਈ ਰਵਾਨਾ ਹੋਏ ਸੀ।
- - - - - - - - - Advertisement - - - - - - - - -