ਪੜਚੋਲ ਕਰੋ

ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਇੱਕ ਵਾਰ ਫਿਰ ਟਲਿਆ, ਜਾਣੋ ਕਾਰਨ

ਬਾਲੀਵੁੱਡ ਦੇ ਸਭ ਤੋਂ ਚਰਚਿਤ ਜੋੜੇ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਇੱਕ ਵਾਰ ਫਿਰ ਟਲ ਗਿਆ ਹੈ। ਰਿਪੋਰਟਾਂ ਮੁਤਾਬਕ ਇਹ ਜੋੜਾ ਹੁਣ ਅਗਲੇ ਸਾਲ ਵਿਆਹ ਕਰਵਾਏਗਾ।

ਚੰਡੀਗੜ੍ਹ: ਬਾਲੀਵੁੱਡ ਦੇ ਸਭ ਤੋਂ ਚਰਚਿਤ ਜੋੜੇ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਇੱਕ ਵਾਰ ਫਿਰ ਟਲ ਗਿਆ ਹੈ। ਰਿਪੋਰਟਾਂ ਮੁਤਾਬਕ ਇਹ ਜੋੜਾ ਹੁਣ ਅਗਲੇ ਸਾਲ ਵਿਆਹ ਕਰਵਾਏਗਾ। ਪਹਿਲਾਂ ਇਹ ਅਫਵਾਹ ਸੀ ਕਿ ਕੈਟਰੀਨਾ-ਵਿੱਕੀ ਕੌਸ਼ਲ ਦੇ ਨਾਲ-ਨਾਲ ਰਣਬੀਰ-ਆਲੀਆ ਵੀ ਦਸੰਬਰ 'ਚ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਖਬਰ ਤੋਂ ਬਾਅਦ ਹੁਣ ਉਨ੍ਹਾਂ ਦੇ ਫੈਨਜ਼ ਦਾ ਇੰਤਜ਼ਾਰ ਵਧ ਗਿਆ ਹੈ। ਇਹ ਵਿਆਹ ਹੁਣ ਦਸੰਬਰ ਦੀ ਬਜਾਏ ਅਗਲੇ ਸਾਲ ਅਪ੍ਰੈਲ ਮਹੀਨੇ 'ਚ ਹੋ ਸਕਦਾ ਹੈ।

ਰਣਬੀਰ ਕਪੂਰ ਤੇ ਆਲੀਆ ਭੱਟ ਦੀਵਾਲੀ ਦੇ ਮੌਕੇ 'ਤੇ ਕਾਲੀ ਪੂਜਾ ਪੰਡਾਲ 'ਚ ਨਜ਼ਰ ਆਏ ਸਨ। ਇਸ ਦੌਰਾਨ ਦੋਹਾਂ ਨੇ ਪੈਪਰਾਜ਼ੀ ਨੂੰ ਇਕੱਠੇ ਕਈ ਪੋਜ਼ ਵੀ ਦਿੱਤੇ। ਰਣਬੀਰ ਤੇ ਆਲੀਆ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਪਹਿਲਾਂ ਖਬਰ ਸੀ ਕਿ ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰ ਸਕਦੇ ਹਨ ਪਰ ਰਿਪੋਰਟਾਂ ਮੁਤਾਬਕ ਇਹ ਵਿਆਹ ਅਗਲੇ ਸਾਲ ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਗਈ।

ਰਣਬੀਰ ਕਪੂਰ ਆਪਣੇ ਵਿਆਹ ਨੂੰ ਲੈ ਕੇ ਕਾਫੀ ਬੋਲਦੇ ਰਹੇ ਹਨ, ਪਿਛਲੇ ਸਾਲ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਲੌਕਡਾਊਨ ਨਾ ਹੁੰਦਾ ਤਾਂ ਉਹ ਆਲੀਆ ਨਾਲ ਵਿਆਹ ਕਰਵਾ  ਲੈਂਦੇ। ਦੋਹਾਂ ਨੇ ਵਰਕ ਕੋਮਿਟਮੈਂਟਸ ਕਾਰਨ ਆਪਣੇ ਵਿਆਹ ਦੀ ਤਰੀਕ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਰਣਬੀਰ ਤੇ ਆਲੀਆ ਅਗਲੇ ਕੁਝ ਮਹੀਨਿਆਂ ਤੱਕ ਕੰਮ ਵਿਚ ਰੁੱਝੇ ਰਹਿਣ ਵਾਲੇ ਹਨ। ਆਲੀਆ ਭੱਟ ਸਟਾਰਰ 'ਗੰਗੂਬਾਈ ਕਾਠੀਆਵਾੜੀ', 'ਆਰਆਰਆਰ', 'ਡਾਰਲਿੰਗਸ' ਤੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਰਿਲੀਜ਼ ਹੋਣ ਲਈ ਤਿਆਰ ਹਨ।

ਬ੍ਰਹਮਾਸਤਰ ਤੋਂ ਇਲਾਵਾ ਰਣਬੀਰ ਕਪੂਰ ਸ਼ਮਸ਼ੇਰਾ, ਜਾਨਵਰ ਤੇ ਲਵ ਰੰਜਨ ਦੀ ਅਨਟਾਈਟਲ ਫਿਲਮ ਵੀ ਕਰ ਰਹੇ ਹਨ, ਜਿਸ ਦੀ ਕੁਝ ਸ਼ੂਟਿੰਗ ਬਾਕੀ ਹੈ। ਦੋਵੇਂ ਚਾਹੁੰਦੇ ਹਨ ਕਿ ਉਹ ਪਹਿਲਾਂ ਆਪਣਾ ਕੰਮ ਖਤਮ ਕਰ ਲੈਣ ਤਾਂ ਜੋ ਉਹ ਆਰਾਮ ਨਾਲ ਵਿਆਹ ਕਰਵਾ ਸਕਣ।
 
ਟਾਪ ਹੈਡਲਾਈਨ

Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਦਰਦਨਾਕ ਮੌਤ, ਭਿਆਨਕ ਸੜਕ ਹਾਦਸੇ 'ਚ ਗਵਾਈ ਜਾਨ; ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਦਰਦਨਾਕ ਮੌਤ, ਭਿਆਨਕ ਸੜਕ ਹਾਦਸੇ 'ਚ ਗਵਾਈ ਜਾਨ; ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
Comedian Kapil Sharma: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Kajal Aggarwal : ਕਮੀਜ਼ ਉਤਾਰ ਕੇ ਵੈਨਿਟੀ 'ਚ ਵੜਿਆ ਅਸਿਸਟੈਂਟ ਡਾਇਰੈਕਟਰ ,ਅਦਾਕਾਰਾ ਨਾਲ ਕੀਤੀ ਅਜਿਹੀ ਹਰਕਤ , ਫਿਰ ਜੋ ਹੋਇਆ...
Kajal Aggarwal : ਕਮੀਜ਼ ਉਤਾਰ ਕੇ ਵੈਨਿਟੀ 'ਚ ਵੜਿਆ ਅਸਿਸਟੈਂਟ ਡਾਇਰੈਕਟਰ ,ਅਦਾਕਾਰਾ ਨਾਲ ਕੀਤੀ ਅਜਿਹੀ ਹਰਕਤ , ਫਿਰ ਜੋ ਹੋਇਆ...

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
Embed widget