ਪੜਚੋਲ ਕਰੋ

ਰਣਬੀਰ ਕਪੂਰ ਨੇ ਪਤਨੀ ਆਲੀਆ ਭੱਟ ਦੇ ਵਧੇ ਭਾਰ ਦਾ ਉਡਾਇਆ ਮਜ਼ਾਕ, ਟਰੋਲ ਹੋਣ ਤੋਂ ਬਾਅਦ ਮੰਗੀ ਮੁਆਫ਼ੀ

Ranbir Kapoor Apologizes To Alia Bhatt: ਰਣਬੀਰ ਕਪੂਰ ਨੇ ਲਾਈਵ ਚੈਟ ਦੌਰਾਨ ਪਤਨੀ ਆਲੀਆ ਭੱਟ ਦੀ ਗਰਭਵਤੀ ਸਰੀਰ 'ਤੇ ਟਿੱਪਣੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ।

Ranbir Kapoor Alia Bhatt: ਰਣਬੀਰ ਕਪੂਰ ਤੇ ਆਲੀਆ ਭੱਟ ਜਲਦ ਹੀ ਮੰਮੀ ਡੈਡੀ ਬਣਨ ਜਾ ਰਹੇ ਹਨ। ਆਲੀਆ ਭੱਟ ਪ੍ਰੈਗਨੈਂਟ ਹੈ, ਤੇ ਜ਼ਾਹਰ ਹੈ ਕਿ ਹਰ ਔਰਤ ਦਾ ਪ੍ਰੈਗਨੈਂਸੀ ਦੌਰਾਨ ਵਜ਼ਨ ਵਧ ਜਾਂਦਾ ਹੈ। ਅਜਿਹੇ `ਚ ਰਣਬੀਰ ਕਪੂਰ ਨੇ ਆਪਣੀ ਪਤਨੀ ਦੇ ਵਧੇ ਹੋਏ ਵਜ਼ਨ ਦਾ ਮਜ਼ਾਕ ਉਡਾ ਦਿਤਾ ਸੀ। ਜਿਸ ਨੂੰ ਲੈਕੇ ਉਨ੍ਹਾਂ ਨੂੰ (ਰਣਬੀਰ) ਖੂਬ ਟਰੋਲ ਕੀਤਾ ਗਿਆ। ਪਰ ਹੁਣ ਰਣਬੀਰ ਨੇ ਆਪਣੀ ਗ਼ਲਤੀ ਮੰਨਦੇ ਹੋਏ ਆਪਣੀ ਟਿੱਪਣੀ ਵਾਪਸ ਲਈ ਤੇ ਨਾਲ ਹੀ ਆਲੀਆ ਦਾ ਮਜ਼ਾਕ ਉਡਾਉਣ ਲਈ ਮੁਆਫ਼ੀ ਵੀ ਮੰਗੀ।

ਰਣਬੀਰ ਕਪੂਰ ਨੇ ਸਪੱਸ਼ਟੀਕਰਨ ਦਿੱਤਾ
ਮੀਡੀਆ ਨਾਲ ਗੱਲਬਾਤ ਦੌਰਾਨ ਰਣਬੀਰ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀ ਟਿੱਪਣੀ ਬਾਰੇ ਸਪੱਸ਼ਟੀਕਰਨ ਦੇਣਾ ਚਾਹੁੰਦੇ ਹਨ? ਕਿਉਂਕਿ ਲੋਕ ਉਨ੍ਹਾਂ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਤੁਰੰਤ ਮੁਆਫੀ ਮੰਗੀ ਅਤੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਕਿਸੇ ਬੁਰੇ ਮਕਸਦ ਨਾਲ ਇਹ ਟਿੱਪਣੀ ਨਹੀਂ ਕੀਤੀ ਸੀ। ਰਣਬੀਰ ਨੇ ਕਿਹਾ, "ਹਾਂ, ਬੇਸ਼ੱਕ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਹਾਂਗਾ ਕਿ ਮੈਂ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾਂ ਹਾਂ। ਮੈਂ ਉਨ੍ਹਾਂ ਨਾਲ ਸਿਰਫ਼ ਪਿਆਰ ਭਰੇ ਲਹਿਜ਼ੇ ਵਿੱਚ ਮਜ਼ਾਕ ਕੀਤਾ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਮਜ਼ਾਕ ਸੀਰੀਅਸ ਰੂਪ ਲੈ ਲਵੇਗਾ। ਮੈਂ ਕਿਸੇ ਨੂੰ ਕਿਹਾ ਕਿ ਮੈਂ ਜੇਕਰ ਮੈਂ ਤੁਹਾਨੂੰ ਠੇਸ ਪਹੁੰਚਾਈ ਹੈ ਤਾਂ ਸੱਚਮੁੱਚ ਮਾਫੀ ਮੰਗਣਾ ਚਾਹੁੰਦਾ ਹਾਂ। ਇਹ ਮੇਰਾ ਇਰਾਦਾ ਨਹੀਂ ਸੀ। ਇਸ ਲਈ ਮੈਂ ਉਨ੍ਹਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ਜੋ ਨਾਰਾਜ਼ ਹੋਏ ਹਨ। ਮੈਂ ਇਸ ਬਾਰੇ ਆਲੀਆ ਨਾਲ ਗੱਲ ਕੀਤੀ ਅਤੇ ਉਹ ਸੱਚਮੁੱਚ ਹੱਸ ਪਈ ਅਤੇ ਉਸ ਨੇ ਕੋਈ ਇਤਰਾਜ਼ ਨਹੀਂ ਕੀਤਾ। ਪਰ ਮੈਂ ਇਹ ਵੀ ਕਬੂਲ ਕਰਨਾ ਚਹਾਂਗਾ ਕਿ ਮੇਰਾ ਸੈਂਸ ਆਫ਼ ਹਿਊਮਰ ਬੇਹੱਦ ਖਰਾਬ ਹੈ। ਕਈ ਦਫ਼ਾ ਇੰਜ ਹੋ ਜਾਂਦਾ ਹੈ ਕਿ ਮੇਰਾ ਮਜ਼ਾਕ ਮੇਰੇ `ਤੇ ਹੀ ਪੁੱਠਾ ਪੈ ਜਾਂਦਾ ਹੈ। ਇਸ ਲਈ ਜੇਕਰ ਮੈਂ ਇਸ ਨਾਲ ਕਿਸੇ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮਾਫੀ ਚਾਹੁੰਦਾ ਹਾਂ।"

ਰਣਬੀਰ ਕਪੂਰ ਨੇ ਇਹ ਬਿਆਨ ਦਿੱਤਾ ਹੈ
ਯੂਟਿਊਬ 'ਤੇ ਲਾਈਵ ਸੈਸ਼ਨ ਦੌਰਾਨ, ਰਣਬੀਰ ਨੇ ਆਲੀਆ ਨੂੰ ਬੌਡੀ ਸ਼ੇਮ (ਯਾਨਿ ਵਧੇ ਭਾਰ ਦਾ ਮਜ਼ਾਕ ਉਡਾਉਣਾ) ਕੀਤਾ। ਪ੍ਰਮੋਸ਼ਨਲ ਲਾਈਵ ਚੈਟ ਦੌਰਾਨ, ਆਲੀਆ ਨੇ ਪ੍ਰਮੋਸ਼ਨ ਬਾਰੇ ਕਿਹਾ ਕਿ ਜੇਕਰ ਤੁਸੀਂ ਇਹ ਸਵਾਲ ਪੁੱਛ ਰਹੇ ਹੋ ਕਿ ਅਸੀਂ ਹਰ ਜਗ੍ਹਾ ਫੈਲੋਕਿਉਂ ਨਹੀਂ ਹਾਂ, ਤਾਂ ਸਾਡਾ ਧਿਆਨ ਹੈ ਅਤੇ ਅਸੀਂ ਇਹ ਵੀ ਕਰਾਂਗੇ..." ਇਸ ਦੌਰਾਨ ਰਣਬੀਰ ਨੇ ਇਹ ਕਹਿੰਦੇ ਹੋਏ ਰੋਕਿਆ, " ਮੈਂ ਦੇਖ ਸਕਦਾ ਹਾਂ ਕਿ ਕੋਈ ਹੋਰ ਅਸਫਲ ਹੋ ਰਿਹਾ ਹੈ।" ਰਣਬੀਰ ਦਾ ਇਹ ਜਵਾਬ ਸੁਣ ਕੇ ਆਲੀਆ ਹੈਰਾਨ ਰਹਿ ਜਾਂਦੀ ਹੈ ਅਤੇ ਆਪਣੇ ਬੇਬੀ ਬੰਪ ਵੱਲ ਦੇਖਦੀ ਹੈ ਅਤੇ ਫਿਰ ਹੈਰਾਨੀ ਨਾਲ ਰਣਬੀਰ ਵੱਲ ਦੇਖਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇਸ ਸਾਲ ਅਪ੍ਰੈਲ 'ਚ ਵਿਆਹ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ 'ਬ੍ਰਹਮਾਸਤਰ' 'ਚ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਵਿੱਚ ਅਮਿਤਾਭ ਬੱਚਨ ਅਤੇ ਮੌਨੀ ਰਾਏ ਵੀ ਹਨ। ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਟਾਪ ਹੈਡਲਾਈਨ

Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Punjabi Comedian Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
SAD News: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦਾ ਅਚਾਨਕ ਦੇਹਾਂਤ, ਕੁਝ ਦਿਨ ਪਹਿਲਾਂ ਕੰਸਰਟ ਕੀਤੇ ਸੀ ਰੱਦ; ਮੌਤ ਦੀ ਖਬਰ ਤੋਂ ਬਾਅਦ ਪਸਰਿਆ ਮਾਤਮ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦਾ ਅਚਾਨਕ ਦੇਹਾਂਤ, ਕੁਝ ਦਿਨ ਪਹਿਲਾਂ ਕੰਸਰਟ ਕੀਤੇ ਸੀ ਰੱਦ; ਮੌਤ ਦੀ ਖਬਰ ਤੋਂ ਬਾਅਦ ਪਸਰਿਆ ਮਾਤਮ...

ਵੀਡੀਓਜ਼

Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
Embed widget