ਪੜਚੋਲ ਕਰੋ

ਰਣਜੀਤ ਬਾਵਾ ਦੇ ਤਸਕਰ ਨਾਲ ਸਬੰਧ! ਡਿਪਟੀ ਵੋਹਰਾ ਨੇ ਕੀਤਾ ਸਾਫ਼

ਪੰਜਾਬੀ ਗਾਇਕ ਰਣਜੀਤ ਬਾਵਾ ਦੀ ਇੱਕ ਨਸ਼ਾ ਤਸਕਰ ਨਾਲ ਫੋਟੋ ਵਾਇਰਲ ਹੋਣ ਅਤੇ ਉਸ ਤੋਂ ਬਾਅਦ ਭਾਜਪਾ ਨੇਤਾ ਵਲੋਂ ਈ ਡੀ ਨੂੰ ਰਣਜੀਤ ਬਾਵਾ ਦੇ ਖਿਲਾਫ ਸ਼ਕਾਇਤ ਦਰਜ਼ ਕਰਵਾਉਣ ਦੇ ਮਾਮਲੇ 'ਚ ਰਣਜੀਤ ਬਾਵਾ ਦੇ ਮੈਨਜਰ ਡਿਪਟੀ ਵੋਹਰਾ ਨੇ ਸਫਾਈ ਦਿੱਤੀ ਹੈ।

ਬਟਾਲਾ: ਪੰਜਾਬੀ ਗਾਇਕ ਰਣਜੀਤ ਬਾਵਾ ਦੀ ਇੱਕ ਨਸ਼ਾ ਤਸਕਰ ਨਾਲ ਫੋਟੋ ਵਾਇਰਲ ਹੋਣ ਅਤੇ ਉਸ ਤੋਂ ਬਾਅਦ ਭਾਜਪਾ ਨੇਤਾ ਵਲੋਂ ਈ ਡੀ ਨੂੰ ਰਣਜੀਤ ਬਾਵਾ ਦੇ ਖਿਲਾਫ ਸ਼ਕਾਇਤ ਦਰਜ਼ ਕਰਵਾਉਣ ਦੇ ਮਾਮਲੇ 'ਚ ਰਣਜੀਤ ਬਾਵਾ ਦੇ ਮੈਨਜਰ ਡਿਪਟੀ ਵੋਹਰਾ ਨੇ ਸਫਾਈ ਦਿੱਤੀ ਹੈ। ਰਣਜੀਤ ਬਾਵਾ ਦੇ ਮੈਨੇਜਰ ਉਨ੍ਹਾਂ ਦੇ ਹੱਕ 'ਚ ਸਾਮਣੇ ਆਏ ਹਨ। ਬਟਾਲਾ 'ਚ ਮੀਡੀਆ ਨੂੰ ਕਿਹਾ ਰਣਜੀਤ ਬਾਵਾ ਦਾ ਕਿਸੇ ਵੀ ਨਸ਼ਾ ਤਸਕਰ ਨਾਲ ਕੋਈ ਸਬੰਧ ਨਹੀਂ ਹੈ।ਉਹਨਾਂ ਨਸ਼ਾ ਤਸਕਰ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ ਨਾਲ ਵਾਇਰਲ ਹੋਈ ਤਸਵੀਰ ਬਾਰੇ ਸਫਾਈ ਦਿੰਦੇ ਹੋਏ ਕਿਹਾ ਕਿ ਪਿਛਲੇ ਬੀਤੇ ਕੁਝ ਮਹੀਨੇ ਪਹਿਲਾਂ ਇੱਕ ਗੀਤ ਦੀ ਸ਼ੂਟਿੰਗ ਇੱਕ ਫਾਰਮ ਹਾਊਸ 'ਚ ਕੀਤੀ ਸੀ ਅਤੇ ਫਾਰਮ ਹਾਊਸ ਦੇ ਮਾਲਕ ਦੇ ਨਾਲ ਰਣਜੀਤ ਬਾਵਾ ਦੇ ਦੀ ਇਹ ਤਸਵੀਰ ਹੈ। ਰਣਜੀਤ ਬਾਵਾ ਦੇ ਤਸਕਰ ਨਾਲ ਸਬੰਧ! ਡਿਪਟੀ ਵੋਹਰਾ ਨੇ ਕੀਤਾ ਸਾਫ਼ ਰਣਜੀਤ ਬਾਵਾ ਨਾ ਆਪ ਅਤੇ ਨਾ ਹੀ ਉਹਨਾਂ ਦੀ ਟੀਮ ਦਾ ਉਸ ਤਸਕਰ ਨਾਲ ਕੋਈ ਸਬੰਧ ਹੈ। ਈ ਡੀ ਨੂੰ ਭਾਜਪਾ ਨੇਤਾ ਵਲੋਂ ਦਿੱਤੀ ਸ਼ਕਾਇਤ ਦੇ ਮਾਮਲੇ 'ਚ ਡਿਪਟੀ ਵੋਹਰਾ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਹਰ ਜਾਂਚ ਲਈ ਤਿਆਰ ਹਨ ਅਤੇ ਭਾਜਪਾ ਨੇਤਾ ਖਿਲਾਫ ਵੀ ਉਹ ਕਾਨੂੰਨੀ ਕਾਰਵਾਈ ਲਈ ਤਿਆਰ ਹਨ। ਦੱਸ ਦੇਈਏ ਕਿ ਰਣਜੀਤ ਬਾਵਾ ਪੰਜਾਬ ਵਿੱਚ ਕਿਸਾਨ ਅੰਦੋਲਨ ਦਾ ਵੀ ਸਰਗਰਮੀ ਨਾਲ ਹਿੱਸਾ ਰਹੇ ਹਨ।ਉਹ ਕਈ ਥਾਵਾਂ ਤੇ ਰੈਲੀਆਂ ਅਤੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਹਨ।ਕਿਸਾਨਾਂ ਦਾ ਇਹ ਅੰਦੋਲਨ ਕੇਂਦਰ ਦੀ ਬੀਜੇਪੀ ਸਰਕਾਰ ਹੈ।ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਵਿੱਚ ਫੜੇ ਗਏ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ ਨਾਲ ਗਾਇਕ ਰਣਜੀਤ ਬਾਵਾ ਦੀ ਫੋਟੋ ਵਾਇਰਲ ਹੋਈ ਹੈ। ਮਾਮਲਾ ਈਡੀ (ED) ਤੱਕ ਪਹੁੰਚ ਗਿਆ ਹੈ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ, ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਈਡੀ ਦੇ ਸੰਯੁਕਤ ਡਾਇਰੈਕਟਰ ਨੂੰ ਗਾਇਕ ਬਾਵਾ ਅਤੇ ਤਸਕਰ ਰਾਣਾ ਦੀਆਂ ਫੋਟੋਆਂ ਨਾਲ ਇੱਕ ਸ਼ਿਕਾਇਤ ਸੌਂਪੀ ਸੀ। ਰਣਜੀਤ ਬਾਵਾ ਦੇ ਤਸਕਰ ਨਾਲ ਸਬੰਧ! ਡਿਪਟੀ ਵੋਹਰਾ ਨੇ ਕੀਤਾ ਸਾਫ਼ ਅਸ਼ੋਕ ਸਰੀਨ ਨੇ ਕਿਹਾ ਕਿ ਤਸਕਰ ਗੁਰਦੀਪ ਸਿੰਘ ਰਾਣਾ ਦਾ ਫੜਿਆ ਜਾਣਾ ਇੱਕ ਉੱਚ ਪੱਧਰੀ ਮਾਮਲਾ ਹੈ, ਜਿਸ ਦੀਆਂ ਤਾਰਾਂ ਦੇਸ਼ ਦੇ ਅੰਦਰ ਤੋਂ ਹੋ ਕਿ ਕੌਮਾਂਤਰੀ ਪੱਧਰ ਤੱਕ ਜੁੜੀਆਂ ਹੋਈਆਂ ਹਨ ਅਤੇ ਇਸ ਵਿੱਚ ਕਈ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ। ਸਰੀਨ ਨੇ ਕਿਹਾ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਇਕਲੌਤਾ ਗਾਇਕ ਹੈ ਜਿਸ ਦੀ ਰਾਣਾ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸਨੂੰ ਜਾਣਕਾਰੀ ਮਿਲੀ ਹੈ ਕਿ ਰਾਣਾ ਗਾਇਕ ਰਣਜੀਤ ਬਾਵਾ ਦੀ ਬ੍ਰਾਂਡਿੰਗ ਅਤੇ ਪ੍ਰਮੋਸ਼ਨ ਲਈ ਵੀ ਪੈਸੇ ਖਰਚ ਕਰ ਰਹੇ ਹਨ। ਇਸ ਲਈ ਬਾਵਾ ਨੂੰ ਵਿਦੇਸ਼ੀ ਫੰਡਿੰਗ, ਉਸ ਦੇ ਯਾਤਰਾ ਦੇ ਇਤਿਹਾਸ ਅਤੇ ਉਸ ਦੇ ਵਿਦੇਸ਼ੀ ਸਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਰਣਜੀਤ ਬਾਵਾ ਦੇ ਤਸਕਰ ਨਾਲ ਸਬੰਧ! ਡਿਪਟੀ ਵੋਹਰਾ ਨੇ ਕੀਤਾ ਸਾਫ਼

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦੀ 'ਹਾਰਟ ਅਟੈਕ' ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ...
ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦੀ 'ਹਾਰਟ ਅਟੈਕ' ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ...
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
ਦਿਲਜੀਤ ਨੂੰ ਮਿਲਿਆ ਗਲੋਬਲ ਮਾਣ , ਲਾਸ ਏਂਜਲਸ 'ਚ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ
ਦਿਲਜੀਤ ਨੂੰ ਮਿਲਿਆ ਗਲੋਬਲ ਮਾਣ , ਲਾਸ ਏਂਜਲਸ 'ਚ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ
Comedian ਅਤੇ ਅਦਾਕਾਰ Moshe Kasher ਨੂੰ ਹੋਇਆ ਗਲੇ ਦਾ ਕੈਂਸਰ, ਕਰਵਾਈ ਸਰਜਰੀ
Comedian ਅਤੇ ਅਦਾਕਾਰ Moshe Kasher ਨੂੰ ਹੋਇਆ ਗਲੇ ਦਾ ਕੈਂਸਰ, ਕਰਵਾਈ ਸਰਜਰੀ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Party: ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਹਾਈਕਮਾਨ ਵੱਲੋਂ ਵੱਡਾ ਐਲਾਨ; ਨਵਾਂ ਸੂਬਾ ਪ੍ਰਧਾਨ ਕੀਤਾ ਨਿਯੁਕਤ...
ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਹਾਈਕਮਾਨ ਵੱਲੋਂ ਵੱਡਾ ਐਲਾਨ; ਨਵਾਂ ਸੂਬਾ ਪ੍ਰਧਾਨ ਕੀਤਾ ਨਿਯੁਕਤ...
Punjab News: ਪੰਜਾਬ ਵਾਸੀ ਦੇਣ ਧਿਆਨ, ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਇਨ੍ਹਾਂ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ...
ਪੰਜਾਬ ਵਾਸੀ ਦੇਣ ਧਿਆਨ, ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਇਨ੍ਹਾਂ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ...
School Holiday Extend: ਸਕੂਲਾਂ 'ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ? ਸਾਹਮਣੇ ਆਇਆ ਵੱਡਾ ਅਪਡੇਟ...
School Holiday Extend: ਸਕੂਲਾਂ 'ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ? ਸਾਹਮਣੇ ਆਇਆ ਵੱਡਾ ਅਪਡੇਟ...
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, SSP ਸਣੇ ਪੁਲਿਸ ਅਫਸਰਾਂ ਦੇ ਵੱਡੀ ਗਿਣਤੀ 'ਚ ਹੋਏ ਤਬਾਦਲੇ, ਜਾਣੋ ਕਿੰਨਾ ਨੂੰ ਮਿਲੀ ਤਰੱਕੀ? ਲਿਸਟ 'ਚ ਕਈ ਵੱਡੇ ਨਾਮ...
ਵੱਡਾ ਪ੍ਰਸ਼ਾਸਨਿਕ ਫੇਰਬਦਲ, SSP ਸਣੇ ਪੁਲਿਸ ਅਫਸਰਾਂ ਦੇ ਵੱਡੀ ਗਿਣਤੀ 'ਚ ਹੋਏ ਤਬਾਦਲੇ, ਜਾਣੋ ਕਿੰਨਾ ਨੂੰ ਮਿਲੀ ਤਰੱਕੀ? ਲਿਸਟ 'ਚ ਕਈ ਵੱਡੇ ਨਾਮ...
ਹੱਦਾਂ ਹੋਈਆਂ ਪਾਰ! ਲੁਧਿਆਣਾ 'ਚ ਖਿੜਕੀਆਂ ਤੋਂ ਨਸ਼ਾ ਹੋ ਰਿਹਾ ਸਪਲਾਈ, ਲੋਕਾਂ ਨੇ ਕਿਹਾ-ਮੇਨ ਗੇਟ ਬੰਦ ਰੱਖਦੇ...; ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਹੱਦਾਂ ਹੋਈਆਂ ਪਾਰ! ਲੁਧਿਆਣਾ 'ਚ ਖਿੜਕੀਆਂ ਤੋਂ ਨਸ਼ਾ ਹੋ ਰਿਹਾ ਸਪਲਾਈ, ਲੋਕਾਂ ਨੇ ਕਿਹਾ-ਮੇਨ ਗੇਟ ਬੰਦ ਰੱਖਦੇ...; ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget